ਲੁਧਿਆਣਾ-ਚੰਡੀਗੜ੍ਹ ਰੋਡ ''ਤੇ ਵਾਪਰੇ ਹਾਦਸੇ ''ਚ 3 ਦੋਸਤਾਂ ਦੀ ਮੌਤ

Monday, Dec 31, 2018 - 03:59 PM (IST)

ਲੁਧਿਆਣਾ-ਚੰਡੀਗੜ੍ਹ ਰੋਡ ''ਤੇ ਵਾਪਰੇ ਹਾਦਸੇ ''ਚ 3 ਦੋਸਤਾਂ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਸੋਮਵਾਰ ਸਵੇਰੇ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਪਿੰਡ ਰਾਮਗੜ੍ਹ ਨੇੜੇ ਇਕ ਟੈਂਪੂ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਟੈਂਪੂ ਸਵਾਰ 3 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪੰਚਮ ਕੁਮਾਰ ਪਿੰਡ ਕਟਾਣੀ ਨੇੜੇ ਸ੍ਰੀ ਭੈਣੀ ਸਾਹਿਬ ਚੌਕ ਵਿਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਟੈਂਪੂ ਰਾਹੀਂ ਲੁਧਿਆਣਾ ਵੱਲ ਸਬਜ਼ੀ ਲੈਣ ਲਈ ਗਿਆ। 
ਇਸ ਦੌਰਾਨ ਰਸਤੇ ਵਿਚ ਇਕ ਟਰੱਕ ਨੇ ਟੈਂਪੂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਚਮ ਕੁਮਾਰ ਤੇ ਉਸਦੇ 2 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਬਾਕੀ 2 ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।


author

Gurminder Singh

Content Editor

Related News