ਸਕੂਲ ਲਈ ਨਿਕਲੀ ਨਰਸਰੀ ਕਲਾਸ ਦੀ ਬੱਚੀ ਨੂੰ ਮਿਲੀ ਮੌਤ, ਸੁੱਖਾਂ ਸੁੱਖ ਮੰਗੀ ਧੀ ਦੀ ਅੱਖਾਂ ਸਾਹਮਣੇ ਗਈ ਜਾਨ

Wednesday, Feb 21, 2024 - 01:41 PM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਰਣਜੀਤ ਬਾਵਾ) : ਮੋਗਾ-ਬਰਨਾਲਾ ਰਾਸ਼ਟਰੀ ਮਾਰਗ ’ਤੇ ਪਿੰਡ ਮਾਛੀਕੇ ਵਿਖੇ ਪੁੱਲ਼ ਦੀ ਅਣਹੋਂਦ ਕਾਰਨ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਇਸੇ ਥਾਂ ਇਕ ਹੋਰ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਸਕੂਲ ਜਾਣ ਲਈ ਸਕੂਲੀ ਬੱਸ ਦੀ ਉਡੀਕ ਕਰ ਰਹੀ ਇਕ ਨਰਸਰੀ ਕਲਾਸ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਅਤੇ ਉਸਦੇ ਦਾਦਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਿਸਤਰੀ ਬਲਵਿੰਦਰ ਸਿੰਘ ਮਾਛੀਕੇ ਜੋ ਕਿ ਆਪਣੀ ਚਾਰ ਸਾਲਾ ਲੜਕੀ ਗੋਵਿੰਦਾ ਨੂੰ ਸਕੂਲੀ ਬੱਸ ’ਤੇ ਚੜ੍ਹਾਉਣ ਲਈ ਰਾਸ਼ਟਰੀ ਮਾਰਗ ’ਤੇ ਬੱਸ ਦੀ ਉਡੀਕ ਕਰ ਰਿਹਾ ਸੀ ਕਿ ਦੋਵੇਂ ਹੀ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆ ਗਏ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਬੱਚੀ ਦੀ ਮੌਤ ਹੋ ਗਈ ਅਤੇ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਜਿੰਮ ’ਚ ਹੱਡ ਭੰਨਵੀਂ ਮਿਹਨਤ ਨਾਲ ਬਣਾਏ ਸਰੀਰ ਤੋਂ ਦੋਸਤ ਖਾਣ ਲੱਗੇ ਖਾਰ, ਦਿੱਤੀ ਦਰਦਨਾਕ ਮੌਤ

ਬੱਚੀ ਗੋਵਿੰਦਾ ਜੋ ਕਿ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੀ ਪ੍ਰੀ ਨਰਸਰੀ ਕਲਾਸ ਦੀ ਵਿਦਿਆਰਥਣ ਸੀ। ਇਸ ਘਟਨਾ ਨੂੰ ਲੈ ਕੇ ਪਿੰਡ ਮਾਛੀਕੇ ਵਿਖੇ ਰੋਸ ਦੀ ਲਹਿਰ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਬਜੀਤ ਸਿੰਘ ਮਾਛੀਕੇ, ਮੰਗਤ ਸਿੰਘ ਆਦਿ ਨੇ ਕਿਹਾ ਕਿ ਮੋਗੇ ਜ਼ਿਲ੍ਹੇ ਦਾ ਪ੍ਰਸ਼ਾਸਨ ਪਤਾ ਨਹੀਂ ਕਿੰਨੀਆਂ ਕੁ ਹੋਰ ਕੀਮਤੀ ਜਾਨਾਂ ਦੀ ਭੇਟਾ ਮੰਗ ਰਿਹਾ ਹੈ ਕਿਉਂਕਿ ਪਿੰਡ ਮਾਛੀਕੇ ਦੇ ਲੋਕ ਕਈ ਸਾਲਾਂ ਤੋਂ ਪੁੱਲ਼ ਦੀ ਮੰਗ ਨੂੰ ਲੈ ਕੇ ਧਰਨੇ ਅਤੇ ਰੋਸ ਮੁਜ਼ਾਹਰੇ ਕਰ ਰਹੇ ਹਨ ਅਤੇ ਇਸ ਸੜਕ ’ਤੇ ਹੁਣ ਤੱਕ ਅਨੇਕਾਂ ਕੀਮਤੀ ਜਾਨਾਂ ਹਾਦਸਿਆਂ ਦੀ ਭੇਟ ਚੜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਅਜੇ ਤੱਕ ਪੁੱਲ਼ ਦੀ ਉਸਾਰੀ ਨਹੀਂ ਕੀਤੀ ਗਈ।  

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

7 ਮਹੀਨੇ ਪਹਿਲਾਂ ਇਸੇ ਜਗ੍ਹਾਂ ’ਤੇ ਬੱਸ ਦੀ ਉਡੀਕ ਕਰ ਰਹੀਆਂ ਦੋ ਔਰਤਾਂ ਗੱਡੀ ਦੀ ਲਪੇਟ ਵਿਚ ਆ ਗਈਆਂ ਸਨ ਅਤੇ ਉਨ੍ਹਾਂ ਦੇ ਸਰੀਰ ਦੇ ਚੀਥੜੇ ਉੱਡ ਗਏ ਸਨ। ਜਿਸ ਤੋਂ ਬਾਅਦ ਲੋਕਾਂ ਨੇ ਰਾਸ਼ਟਰੀ ਮਾਰਗ ਠੱਪ ਕਰ ਦਿੱਤਾ ਸੀ। ਉਸ ਸਮੇਂ ਐੱਸ. ਡੀ. ਐੱਮ ਨਿਹਾਲ ਸਿੰਘ ਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਜਲਦ ਪੁੱਲ਼ ਦੀ ਉਸਾਰੀ ਕੀਤੀ ਜਾਵੇਗੀ। ਵਿਭਾਗ ਵੱਲੋਂ ਕੁਝ ਸਾਲ ਪਹਿਲਾ ਬਣਾਏ ਇਸ ਰਾਸ਼ਟਰੀ ਮਾਰਗ ’ਤੇ ਪਿੰਡ ਮਾਛੀਕੇ ਵਿਖੇ ਪੁੱਲ਼ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ 200 ਦਿਨ ਲਗਾਤਾਰ ਧਰਨਾ ਲਗਾਇਆ ਗਿਆ ਸੀ। ਅਖੀਰ ਲਿਖਤੀ ਸਮਝੌਤੇ ਰਾਹੀ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਸਾਰੀਆਂ ਮੰਗਾ ਮੰਨਣ ਲਈ ਮਜ਼ਬੂਰ ਹੋਣਾ ਪਿਆ ਸੀ ਪਰ ਪ੍ਰਸ਼ਾਸਨ ਪੁੱਲ਼ ਬਣਾਉਣ ਦੇ ਦਿੱਤੇ ਭਰੋਸੇ ਤੋਂ ਭੱਜ ਚੁੱਕਾ ਹੈ ਜਿਸ ਕਾਰਨ ਪਿੰਡ ਤੋਂ ਕਈ ਫੁੱਟ ਉੱਚੀ ਬਣੀ ਇਸ ਮਾਰਗ ’ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਮੁੰਡੇ ਨੂੰ ਡਰਾਉਣ ਲਈ ਅਮਰੀਕਾ ’ਚ ਬੈਠਿਆਂ ਨੇ ਰਚੀ ਸਾਜ਼ਿਸ਼, ਹੈਰਾਨ ਕਰੇਗੀ ਪੂਰੀ ਘਟਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News