ਚੈਕਿੰਗ ਕਰਨ ਆਈ ਬਿਜਲੀ ਵਿਭਾਗ ਦੀ ਟੀਮ ਨਾਲ ਬਦਸਲੂਕੀ

Friday, Jan 05, 2018 - 02:04 PM (IST)

ਚੈਕਿੰਗ ਕਰਨ ਆਈ ਬਿਜਲੀ ਵਿਭਾਗ ਦੀ ਟੀਮ ਨਾਲ ਬਦਸਲੂਕੀ


ਫਿਰੋਜ਼ਪੁਰ (ਮਲਹੋਤਰਾ) - ਚੈਕਿੰਗ ਕਰਨ ਆਈ ਬਿਜਲੀ ਵਿਭਾਗ ਦੀ ਟੀਮ ਨਾਲ ਬਦਸਲੂਕੀ ਕਰਨ ਤੇ ਮੀਟਰ ਇੰਸਪੈਕਟਰ ਦਾ ਮੋਬਾਇਲ ਖੋਹਣ ਵਾਲੇ ਪਿਉ-ਪੁੱਤਰ ਖਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ ਇੰਜੀਨੀਅਰ ਜੀ. ਐੱਸ. ਗਿੱਲ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਟੀਮ ਬੁੱਧਵਾਰ ਸ਼ਾਮ ਪਿੰਡ ਸੁਰ ਸਿੰਘ ਵਾਲਾ ਦੀ ਚੈਕਿੰਗ 'ਤੇ ਗਈ ਹੋਈ ਸੀ, ਉਥੇ ਗੁਰਮੇਲ ਸਿੰਘ ਨੇ ਮੀਟਰ ਬਾਕਸ 'ਤੇ ਆਪਣਾ ਪ੍ਰਾਈਵੇਟ ਤਾਲਾ ਲਾਇਆ ਹੋਇਆ ਸੀ, ਟੀਮ ਜਦੋਂ ਤਾਲਾ ਖੋਲ੍ਹਣ ਲੱਗੀ ਤਾਂ ਗੁਰਮੇਲ ਸਿੰਘ ਤੇ ਉਸ ਦਾ ਪੁੱਤਰ ਅਵਤਾਰ ਸਿੰਘ ਉਥੇ ਆ ਗਏ ਤੇ ਉਨ੍ਹਾਂ ਨਾਲ ਹੱਥੋਪਾਈ ਕਰਨ ਲੱਗੇ। ਇਸ ਦੌਰਾਨ ਦੋਸ਼ੀਆਂ ਨੇ ਮੀਟਰ ਇੰਸਪੈਕਟਰ ਅਸ਼ੋਕ ਕੁਮਾਰ ਦਾ ਮੋਬਾਇਲ ਖੋਹ ਲਿਆ ਅਤੇ ਡਿਊਟੀ 'ਚ ਖਲਲ ਪਾਇਆ ਤੇ ਫਰਾਰ ਹੋ ਗਏ। ਮੀਟਰ ਬਾਕਸ ਖੋਲ੍ਹਣ 'ਤੇ ਪਤਾ ਲੱਗਾ ਕਿ ਦੋਸ਼ੀਆਂ ਨੇ ਬਿਜਲੀ ਦੀ ਸਿੱਧੀ ਕੁੰਡੀ ਪਾਈ ਹੋਈ ਹੈ ਤੇ ਬਿਜਲੀ ਚੋਰੀ ਕਰ ਰਹੇ ਹਨ। ਦੋਵਾਂ ਖਿਲਾਫ ਥਾਣਾ ਕੁੱਲਗੜ੍ਹੀ 'ਚ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਜਾਰੀ ਹੈ।


Related News