ਵੱਡੇ ਮੁਲਕਾਂ ’ਚ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਣ ਵਾਲੇ ਨੌਜਵਾਨਾਂ ਲਈ ਅਹਿਮ ਖ਼ਬਰ, ਰੌਂਗਟੇ ਖੜ੍ਹੇ ਕਰੇਗੀ ਇਹ ਰਿਪੋਰਟ

Tuesday, May 02, 2023 - 06:35 PM (IST)

ਚੰਡੀਗੜ੍ਹ (ਸੁਸ਼ੀਲ) : ਵਿਦੇਸ਼ ਜਾਣ ਦੀ ਚਾਹਤ ਵਿਚ ਨੌਜਵਾਨ ਇਮੀਗ੍ਰੇਸ਼ਨ ਕੰਪਨੀਆਂ ਦੀ ਖਿੱਚ ਵੇਖ ਲੱਖਾਂ ਰੁਪਏ ਗਵਾ ਰਹੇ ਹਨ। ਬਿਨਾਂ ਜਾਂਚ ਅਤੇ ਪੜਤਾਲ ਦੇ ਨੌਜਵਾਨ ਕੰਪਨੀ ਦੇ ਜਾਲ ਵਿਚ ਫਸਦੇ ਜਾ ਰਹੇ ਹਨ। ਇਮੀਗ੍ਰੇਸ਼ਨ ਕੰਪਨੀਆਂ ਪਹਿਲਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਸੁਫ਼ਨੇ ਦਿਖਾਉਂਦੀਆਂ ਹਨ ਅਤੇ ਰੁਪਏ ਠੱਗਣ ਤੋਂ ਬਾਅਦ ਤਾਲਾ ਲਗਾ ਕੇ ਫਰਾਰ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਨੌਜਵਾਨ ਪੈਸੇ ਅਤੇ ਕਾਗਜ਼ਾਤ ਵਾਪਸ ਲੈਣ ਲਈ ਚੱਕਰ ਕੱਟਦੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਅੰਤ ਵਿਚ ਲੱਖਾਂ ਰੁਪਏ ਗਵਾਉਣ ਤੋਂ ਬਾਅਦ ਨੌਜਵਾਨ ਪੁਲਸ ਕੋਲ ਜਾਂਦੇ ਹਨ। ਨੌਜਵਾਨਾਂ ਨੂੰ ਇਸ ਜਾਲ ਤੋਂ ਬਚਾਉਣ ਲਈ ਚੰਡੀਗੜ੍ਹ ਪੁਲਸ ਨੇ ਬਿਨ੍ਹਾਂ ਰਜਿਸਟ੍ਰੇਸ਼ਨ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਕ ਹਫ਼ਤੇ ਅੰਦਰ ਪੁਲਸ ਨੇ 30 ਅਜਿਹੀਆਂ ਇਮੀਗ੍ਰੇਸ਼ਨ ਕੰਪਨੀਆਂ ’ਤੇ ਮਾਮਲਾ ਦਰਜ ਕੀਤਾ ਹੈ, ਜੋ ਰਜਿਸਟਰਡ ਨਹੀਂ ਸਨ। ਚੰਡੀਗੜ੍ਹ ਪੁਲਸ ਕੋਲ ਕਰੀਬ 190 ਇਮੀਗ੍ਰੇਸ਼ਨ ਕੰਪਨੀਆਂ ਹੀ ਰਜਿਸਟਰਡ ਹੋਈਆਂ ਹਨ।

ਇਹ ਵੀ ਪੜ੍ਹੋ : ਥਾਣੇ ’ਚ ਤਲਖ ਹੋਏ ਜਵਾਈ ਦੇ ਤਿੱਖੇ ਬੋਲ ਨਾ ਸਹਾਰ ਸਕਿਆ ਸਹੁਰਾ, ਮਿੰਟਾਂ ’ਚ ਵਾਪਰ ਗਈ ਅਣਹੋਣੀ

ਪੀੜਤਾਂ ਨੂੰ ਨਹੀਂ ਮਿਲਦੇ ਹਨ ਕੰਪਨੀ ਦੇ ਮਾਲਕ

ਚੰਡੀਗੜ੍ਹ ਵਿਚ ਖੁੱਲ੍ਹੀਆਂ ਇਮੀਗ੍ਰੇਸ਼ਨ ਕੰਪਨੀਆਂ ਨੌਜਵਾਨਾਂ ਅਤੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੀਆਂ ਹਨ। ਉਨ੍ਹਾਂ ਨੂੰ ਤੁਰੰਤ ਵੀਜ਼ਾ ਅਤੇ ਟਿਕਟ ਉਪਲੱਬਧ ਕਰਵਾਏ ਜਾਂਦੇ ਹਨ। ਇਸ ਤੋਂ ਬਾਅਦ ਜਦੋਂ ਵਿਅਕਤੀ ਏਅਰਪੋਰਟ ਪਹੁੰਚਦਾ ਹੈ ਤਾਂ ਟਿਕਟ ਅਤੇ ਵੀਜ਼ਾ ਜਾਅਲੀ ਪਾਇਆ ਜਾਂਦਾ ਹੈ। ਆਪਣੇ ਨਾਲ ਠੱਗੀ ਹੋਣ ਤੋਂ ਬਾਅਦ ਵਿਅਕਤੀ ਕੰਪਨੀ ਤੋਂ ਰੁਪਏ ਵਾਪਿਸ ਮੰਗਦਾ ਹੈ ਤਾਂ ਮਾਲਕ ਧਮਕਾਉਂਦੇ ਅਤੇ ਕੁੱਟਵਾਉਂਦੇ ਹਨ। ਇਹੀ ਨਹੀਂ ਜ਼ਿਆਦਾਤਰ ਮਾਲਕ ਤਾਂ ਪੀੜਤ ਲੋਕਾਂ ਨੂੰ ਮਿਲਦੇ ਤੱਕ ਨਹੀਂ ਹਨ। ਲੋਕ ਇਮੀਗ੍ਰੇਸ਼ਨ ਕੰਪਨੀ ਦੇ ਚੱਕਰ ਕੱਟ-ਕੱਟ ਥੱਕ ਜਾਂਦੇ ਹਨ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਹੈ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮਿਕਾ ਨੇ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ

100 ਕਰੋੜ ਦੀ ਧੋਖਾਦੇਹੀ ਕਰ ਕੇ ਕ੍ਰਿਸਪੀ ਖਹਿਰਾ ਹੋਈ ਕੈਨੇਡਾ ਫਰਾਰ

ਵਿਦੇਸ਼ ਭੇਜਣ ਦੇ ਨਾਂ ’ਤੇ 350 ਨੌਜਵਾਨਾਂ ਨਾਲ ਕਰੀਬ 100 ਕਰੋੜ ਰੁਪਏ ਦੀ ਠੱਗੀ ਕਰ ਕੇ ਕ੍ਰਿਸਪੀ ਖਹਿਰਾ ਚੰਡੀਗੜ੍ਹ ਅਤੇ ਪੰਜਾਬ ਪੁਲਸ ਨੂੰ ਚਕਮਾ ਦੇ ਕੇ ਕੈਨੇਡਾ ਦੇ ਵੈਨਕੂਵਰ ਫਰਾਰ ਹੋ ਗਈ। 42 ਕੇਸਾਂ ਵਿਚ ਪੰਜਾਬ ਅਤੇ ਚੰਡੀਗੜ੍ਹ ਦੀ ਮੋਸਟ ਵਾਟੇਂਡ ਕ੍ਰਿਸਪੀ ਖਹਿਰਾ ਨੂੰ ਫੜ੍ਹਨ ਲਈ ਚੰਡੀਗੜ੍ਹ ਪੁਲਸ ਨੇ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਸੀ ਪਰ ਚਲਾਕ ਕ੍ਰਿਸਪੀ ਖਹਿਰਾ ਪੈਸਿਆਂ ਦੇ ਜ਼ੋਰ ’ਤੇ ਨੇਪਾਲ ਹੁੰਦੇ ਹੋਏ ਦੁਬਈ ਪਹੁੰਚ ਗਈ। ਚੰਡੀਗੜ੍ਹ ਅਤੇ ਪੰਜਾਬ ਪੁਲਸ ਉਸ ਦੀ ਭਾਲ ਕਰਦੀ ਰਹੀ ਪਰ ਦੁਬਈ ਜਾ ਕੇ ਜੂਨ, 2022 ਨੂੰ ਕ੍ਰਿਸਪੀ ਨੇ ਕੰਸਲਟੈਂਸੀ ਦੇ ਨਾਂ ’ਤੇ ਕੰਪਨੀ ਖੋਲ੍ਹ ਲਈ। ਇਸ ਤੋਂ ਬਾਅਦ ਮਾਰਚ, 2023 ਵਿਚ ਕ੍ਰਿਸਪੀ ਖਹਿਰਾ ਕੈਨੇਡਾ ਦੇ ਵੈਨਕੂਵਰ ਵਿਚ ਸ਼ਿਫਟ ਹੋ ਗਈ। ਕਰੋੜਾਂ ਦੀ ਠੱਗੀ ਕਰਨ ਵਾਲੀ ਕ੍ਰਿਸਪੀ ਖਹਿਰਾ ਨੂੰ ਚੰਡੀਗੜ੍ਹ ਅਤੇ ਪੰਜਾਬ ਪੁਲਸ ਹਾਲੇ ਤੱਕ ਕਾਗਜ਼ਾਂ ਵਿਚ ਭਾਲ ਕਰਨ ਵਿਚ ਲੱਗੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਵਰਕ ਵੀਜ਼ਾ ਅਤੇ ਸਟੱਡੀ ਵੀਜ਼ਾ ਦਿਵਾਉਣ ਦੇ ਨਾਂ ’ਤੇ ਕ੍ਰਿਸਪੀ ਖਹਿਰਾ ਅਤੇ ਉਸ ਦੇ ਪਤੀ ਦਵਿੰਦਰ ਸਿੰਘ ਗਿੱਲ ਉਰਫ ਥਾਪਾ ਨੇ ਮੋਹਾਲੀ ਅਤੇ ਚੰਡੀਗੜ੍ਹ ਵਿਚ ਕੁਲ 7 ਇਮੀਗ੍ਰੇਸ਼ਨ ਕੰਪਨੀਆਂ ਖੋਲ੍ਹੀਆਂ ਸਨ। ਜ਼ਿਕਰਯੋਗ ਹੈ ਕਿ ਦੋਵਾਂ ਨੇ ਸਾਲ 2013 ਦੌਰਾਨ ਠੱਗੀਆਂ ਸ਼ੁਰੂ ਕੀਤੀਆਂ ਸਨ। ਦੋਵਾਂ ਨੇ ਮਿਲ ਕੇ ਭਾਰਤੀ ਇਮੀਗ੍ਰੇਸ਼ਨ, ਡਬਲੂ. ਡਬਲੂ. ਆਈ. ਐੱਸ., ਆਈ. ਅਬਾਰਡ, ਕੈਪੀਕ ਕੰਸਲਟੈਂਸੀ, ਐੱਚ. ਸੀ. ਐੱਫ. ਸੀ. ਇਮੀਗ੍ਰੇਸ਼ਨ ਕੰਪਨੀ, ਐੱਸ. ਓ. ਆਈ.ਐੱਸ. ਇਮੀਗ੍ਰੇਸ਼ਨ ਕੰਪਨੀ ਅਤੇ ਏ. ਐੱਸ. ਆਈ.ਐੱਸ. ਇਮੀਗ੍ਰੇਸ਼ਨ ਕੰਪਨੀ ਖੋਲ੍ਹੀ ਸੀ। ਉਕਤ ਦੋਵਾਂ ਨੇ 2013 ਤੋਂ ਲੈ ਕੇ 2023 ਤੱਕ ਕੁਲ 700 ਨੌਜਵਾਨਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਕਰੀਬ 100 ਕਰੋੜ ਦੀ ਠੱਗੀ ਕੀਤੀ ਹੈ।

ਇਹ ਵੀ ਪੜ੍ਹੋ : ਪਟਿਆਲਾ ਦੇ ਦੋਹਰੇ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਇਸ ਤਰ੍ਹਾਂ ਕਰਦੇ ਹਨ ਠੱਗੀ

ਠੱਗੀ ਕਰਨ ਵਾਲੇ ਇਮੀਗ੍ਰੇਸ਼ਨ ਕੰਪਨੀ ਜ਼ਰੀਏ ਵਿਦੇਸ਼ ਭੇਜਣ ਦੇ ਇਸ਼ਤਿਹਾਰ ਜਾਰੀ ਕਰਦੇ ਸਨ। ਇਸ਼ਤਿਹਾਰ ਵਿਚ ਦਾਅਵਾ ਕੀਤਾ ਜਾਂਦਾ ਸੀ ਕਿ ਸਾਢੇ 4 ਬੈਂਡ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣਗੇ ਅਤੇ ਸਪਾਊਸ ਵੀਜ਼ਾ ਵੀ ਲੱਗ ਜਾਵੇਗਾ। 12ਵੀਂ ਪਾਸ ਲਈ ਘੱਟੋ-ਘੱਟ ਬੈਂਡ ਸਾਢੇ 5 ਹੋਣੇ ਚਾਹੀਦੇ ਹਨ। ਉੱਥੇ ਹੀ, ਜੇਕਰ ਵਿਅਕਤੀ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋਵੇ ਤਾਂ ਸਾਢੇ 6 ਬੈਂਡ ਚਾਹੀਦੇ ਹੁੰਦੇ ਹਨ। ਇਮੀਗ੍ਰੇਸ਼ਨ ਕੰਪਨੀ ਦੇ ਇਸ਼ਤਿਹਾਰਾਂ ਨੂੰ ਵੇਖ ਕੇ ਪੰਜਾਬ ਭਰ ਤੋਂ ਕਈ ਨੌਜਵਾਨ ਵੀਜ਼ੇ ਲਈ ਆਏ। ਹਰ ਨੌਜਵਾਨ ਤੋਂ ਪਤੀ-ਪਤਨੀ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਲੈਂਦੇ ਸਨ। ਬੱਚਿਆਂ ਤੋਂ ਵਾਰ-ਵਾਰ ਚੱਕਰ ਲਗਵਾਏ ਜਾਂਦੇ ਸਨ।

ਕ੍ਰਿਸਪੀ ਖਹਿਰਾ ’ਤੇ 50 ਹਜ਼ਾਰ ਇਨਾਮ, ਲੁਕਆਊਟ ਨੋਟਿਸ ਜਾਰੀ

ਆਰਥਿਕ ਅਪਰਾਧ ਸ਼ਾਖਾ ਪੁਲਸ ਨੇ ਕ੍ਰਿਸਪੀ ਖਹਿਰਾ ਅਤੇ ਉਸ ਦੇ ਪਤੀ ਦਵਿੰਦਰ ਸਿੰਘ ਗਿੱਲ ਉਰਫ ਥਾਪਾ ਦਾ ਅੱਠ ਕਰੋੜ ਦੀ ਠੱਗੀ ਦਾ ਮਾਮਲਾ 24 ਮਈ 2018 ਨੂੰ ਦਰਜ ਕੀਤਾ ਸੀ। ਪੁਲਸ ਨੇ ਮਾਮਲੇ ਵਿਚ ਦਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਪਰ ਪਤਨੀ ਕ੍ਰਿਸਪੀ ਨੂੰ ਫੜ ਨਹੀਂ ਸਕੀ। ਆਰਥਿਕ ਅਪਰਾਧ ਸ਼ਾਖਾ ਪੁਲਸ ਨੇ 2022 ਵਿਚ ਕ੍ਰਿਸਪੀ ਖਹਿਰਾ ’ਤੇ 50 ਹਜ਼ਾਰ ਰੁਪਏ ਇਨਾਮ ਰੱਖਿਆ। ਇਸ ਦੇ ਨਾਲ ਹੀ ਪੁਲਸ ਨੇ ਉਸਨੂੰ ਭਗੌੜਾ ਕਰਵਾ ਕੇ ਉਸ ਖਿਲਾਫ ਮਾਰਚ 2022 ਨੂੰ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ।

ਇਹ ਵੀ ਪੜ੍ਹੋ : ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ

ਕ੍ਰਿਸਪੀ ਖਹਿਰਾ ਨੇ ਕਰੀਬ 700 ਨੌਜਵਾਨਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ

ਕ੍ਰਿਸਪੀ ਖਹਿਰਾ ਕਰੀਬ 700 ਨੌਜਵਾਨਾਂ ਨਾਲ 100 ਕਰੋੜ ਰੁਪਏ ਦੀ ਠੱਗੀ ਕਰ ਕੇ ਕੈਨੇਡਾ ਭੱਜ ਗਈ ਹੈ। ਪੰਜਾਬ ਅਤੇ ਚੰਡੀਗੜ੍ਹ ਪੁਲਸ ਨੂੰ ਵਾਰ-ਵਾਰ ਕ੍ਰਿਸਪੀ ਖਹਿਰਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਪਰ ਕੁੱਝ ਨਹੀਂ ਕੀਤਾ ਗਿਆ ਹੈ। ਕ੍ਰਿਸਪੀ ਖਹਿਰਾ ਖਿਲਾਫ਼ ਕੈਨੇਡਾ ਸਰਕਾਰ ਨੂੰ ਵੀ ਈਮੇਲ ਰਾਹੀਂ ਜਾਣਕਾਰੀ ਦਿੱਤੀ ਹੈ। ਪੀੜਤ ਨੌਜਵਾਨਾਂ ਦੇ ਵਕੀਲ ਨੇ ਵਰਿੰਦਰ ਸਿੰਘ ਨੇ ਕਿਹਾ ਕਿ ਹੈਰਾਨੀ ਇਹ ਹੈ ਕਿ ਲੁਕ ਆਉਟ ਨੋਟਿਸ ਜਾਰੀ ਹੋਣ ਦੇ ਬਾਵਜੂਦ ਕ੍ਰਿਸਪੀ ਖਹਿਰਾ ਇੰਡੀਆ ਤੋਂ ਦੁਬਈ ਅਤੇ ਦੁਬਈ ਤੋਂ ਕੈਨੇਡਾ ਕਿਵੇਂ ਚਲੀ ਗਈ।

ਕਰੋੜਾਂ ਦੀ ਕੋਈ ਧੋਖਾਧੜੀ ਨਹੀਂ ਕੀਤੀ

ਉਧਰ ਮੁਲਜ਼ਮ ਕ੍ਰਿਸਪੀ ਖਹਿਰਾ ਦੇ ਵਕੀਲ ਨੇ ਕਿਹਾ ਕਿ ਕਰੋੜਾਂ ਦੀ ਕੋਈ ਧੋਖਾਧੜੀ ਨਹੀਂ ਕੀਤੀ ਹੈ। ਬਿਊਰੋਕ੍ਰੇਸੀ ਦੇ ਅਫ਼ਸਰ ਫਸਾਉਣ ਵਿਚ ਲੱਗੇ ਹਨ। ਬਿਊਰੋਕ੍ਰੇਸੀ ਦੇ ਅਫ਼ਸਰਾਂ ਖਿਲਾਫ਼ ਉਸ ਦੇ ਸੀ.ਬੀ.ਆਈ. ਦੇ ਸਾਹਮਣੇ 161 ਦੇ ਬਿਆਨ ਹੋਣੇ ਹਨ, ਇਸ ਲਈ ਉਸ ’ਤੇ ਇਕ ਤੋਂ ਬਾਅਦ ਇਕ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਦੋਸ਼ ਹੈ ਕਿ ਵਕੀਲ ਵਰਿੰਦਰ ਸਿੰਘ ਇਕ ਅਫ਼ਸਰ ਦੇ ਹੱਥਾਂ ਵਿਚ ਖੇਡ ਰਿਹਾ ਹੈ। ਹੁਣ ਤੱਕ ਪੁਲਸ ਨੇ ਸਿਰਫ਼ ਅੱਠ ਕਰੋੜ ਰੁਪਏ ਦੀ ਠੱਗੀ ਮਾਮਲੇ ਵਿਚ ਚਲਾਨ ਪੇਸ਼ ਕੀਤਾ ਹੈ। ਪੁਲਸ ਵਲੋਂ ਭਗੌੜਾ ਕਰਾਰ ਦਿੱਤਾ ਜਾਣਾ ਇਕ ਸੋਚੀ ਸਮਝੀ ਸਾਜਿਸ਼ ਹੈ।

ਇਹ ਵੀ ਪੜ੍ਹੋ : ਫਗਵਾੜਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਦੀ ਬੇਹੱਦ ਸ਼ਰਮਨਾਕ ਕਰਤੂਤ, ਕਾਰਨਾਮਾ ਅਜਿਹਾ ਸੁਣ ਉੱਡਣਗੇ ਹੋਸ਼

8 ਕਰੋੜ ਠੱਗੀ ਦਾ ਮਾਮਲਾ ਦਰਜ ਹੋਇਆ ਸੀ ਹੈਲਦੀਵੇਅ ਇਮੀਗ੍ਰੇਸ਼ਨ ’ਤੇ

ਫਰਜ਼ੀ ਬੈਂਕ ਗਾਰੰਟੀ ’ਤੇ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਹੈਲਦੀਵੇਅ ਇਮੀਗ੍ਰੇਸ਼ਨ ਕੰਸਲਟੈਂਟ ’ਤੇ ਵੀ ਮਾਮਲਾ ਦਰਜ ਹੋਇਆ ਸੀ। ਉਸ ’ਤੇ ਨੌਜਵਾਨਾਂ ਨਾਲ ਕਰੀਬ ਅੱਠ ਕਰੋੜ ਦੀ ਠੱਗੀ ਕਰਨ ਦੇ ਦੋਸ਼ ਲੱਗੇ ਸਨ। ਚੰਡੀਗੜ੍ਹ ਪੁਲਸ ਨੇ ਜਾਂਚ ਤੋਂ ਬਾਅਦ ਕਰੋੜਾਂ ਦੀ ਠਗੀ ਕਰਨ ਵਾਲੀ ਕਪੰਨੀ ਦਾ ਪਰਦਾਫਾਸ਼ ਕੀਤਾ ਸੀ। ਪੁਲਸ ਨੇ ਮਾਮਲਾ ਦਰਜ ਕਰਦਿਆਂ ਕੰਪਨੀ ਦੇ ਨਿਰਦੇਸ਼ਕ ਅਮਿਤ ਕੱਕੜ, ਸਹਿ ਮੁਲਜ਼ਮ ਉਸ ਦੀ ਮਾਂ ਸਰੋਜ ਕੱਕੜ, ਪਤਨੀ ਸਵਾਤੀ ਕੱਕੜ ਨੂੰ ਗ੍ਰਿਫ਼ਤਾਰ ਕੀਤਾ ਸੀ। ਈ-ਦਿੱਲੀ ਵਿਚ ਸਥਿਤ ਬ੍ਰਿਟਿਸ਼ ਦੂਤਘਰ ਵਲੋਂ ਚੰਡੀਗੜ੍ਹ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਰੈਕੇਟ ਦਾ ਪਤਾ ਲੱਗਿਆ ਸੀ ਕਿ ਸ਼ਹਿਰ ਵਿਚ ਸਥਿਤ ਇਕ ਕੰਪਨੀ ਫਰਜ਼ੀ ਬੈਂਕ ਗਾਰੰਟੀ ਅਤੇ ਇਮੀਗ੍ਰੇਸ਼ਨ ਲਈ ਦਸਤਾਵੇਜ ਜਾਰੀ ਕਰ ਰਹੀ ਸੀ। ਇਸ ਇਨਪੁਟ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਕੰਪਨੀ ਦੇ ਸੈਕਟਰ-42 ਸਥਿਤ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਖੇਤਰ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।

373 ਲੋਕਾਂ ਨਾਲ 20 ਕਰੋੜ ਦੀ ਠੱਗੀ

ਸੈਕਟਰ-8 ਸਥਿਤ ਓਵਰਸੀਜ਼ ਕੰਸਲਟੈਂਟਸ ਦੇ ਮਾਲਕਾਂ ਨੇ 373 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲਗਭਗ 20 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਚੰਡੀਗੜ੍ਹ ਪੁਲਸ ਵਲੋਂ ਕਰੋੜਾਂ ਰੁਪਏ ਦੀ ਧੋਖਾਧੜੀ ਦੀ ਜਾਂਚ ਲਈ ਐੱਸ.ਆਈ.ਟੀ. ਬਣਾਈ ਗਈ ਸੀ। ਐੱਸ.ਆਈ.ਟੀ. ਵਿਚ ਪੁਲਸ ਨੇ ਮੁਲਜ਼ਮ ਅਰਵਿੰਦ ਆਸ਼ਾਤ, ਉਸਦੀ ਪਤਨੀ ਤਨੀਸ਼ਾ ਆਸ਼ਾਤ, ਕਾਰਤਿਕ ਉਰਫ਼ ਪੁਪਿੰਦਰ ਸੂਦ, ਸ਼ਿਖਾ ਅਤੇ ਵਿਦੇਸ਼ੀ ਹੋਰਾਇਜੰਸ ਓਵਰਸੀਜ਼ ਕੰਸਲਟੈਂਟਸ ਦੇ ਹੋਰ ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਕਸ਼ਿਤਿਜ ਓਵਰਸੀਜ਼ ਕੰਸਲਟੈਂਟਸ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਕਰੋੜਾਂ ਦੀ ਠੱਗੀ ਦੇ ਮਾਮਲੇ ਵਿਚ ਪੁੱਛਗਿਛ ਹੋਈ ਸੀ।

ਇਹ ਵੀ ਪੜ੍ਹੋ : ਫੁੱਫੜ ਨੇ ਆਪਣੀ ਪ੍ਰੇਮਿਕਾ ਨਾਲ ਕਰਵਾ ਦਿੱਤਾ ਭਤੀਜੇ ਦਾ ਵਿਆਹ, ਜਦੋਂ ਕਰਤੂਤ ਖੁੱਲ੍ਹੀ ਤਾਂ ਕਰਵਾ ਦਿੱਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News