ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

Sunday, May 23, 2021 - 05:36 PM (IST)

ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਰਾਜਾਸਾਂਸੀ (ਰਾਜਵਿੰਦਰ) - ਇਸ ਦੁਨੀਆਂ ‘ਚ ਆਪਣੇ ਲਈ ਤਾਂ ਹਰੇਕ ਵਿਅਕਤੀ ਜੀਅ ਰਿਹਾ ਹੈ ਪਰ ਲੋਕਾਂ ਲਈ ਕੁਝ ਕਰਨਾ ਕੁਝ ਗਿਣਤੀਆਂ ਦੀਆਂ ਸ਼ਖਸ਼ੀਅਤਾਂ ਦੇ ਹਿੱਸੇ ‘ਚ ਆਇਆ ਹੈ, ਜੋ ਇਸ ਘੋਰ ਕਲਯੁਗ ‘ਚ ਵੀ ਸਤਿਯੁਗ ਵਾਂਗ ਸੇਵਾ ਨਿਭਾ ਰਹੇ ਹਨ। ਬੇਸ਼ੱਕ ਕੁਦਰਤ ਨੇ ਬਹੁਤ ਸਾਰੇ ਲੋਕਾਂ ਨੂੰ ਅਥਾਹ ਧਨ ਦੌਲਤ ਬਖਸ਼ੀ ਹੈ ਪਰ ਵੱਡਾ ਦਿਲ ਕਿਸੇ ਕਿਸੇ ਤੂੰ ਹੀ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਪੂਰੀ ਦੁਨੀਆ ’ਚ ਪੰਜਾਬੀਅਤ ਦਾ ਨਾਂ ਰੁਸ਼ਨਾ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ ਸਿੰਘ ਉਬਰਾਏ ਦੀ ਨਿਸ਼ਕਾਮ ਸੇਵਾ ਤੋਂ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਡਾ. ਉਬਰਾਏ ਵੱਲੋਂ ਹੁਣ ਤੱਕ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਦਬਈ ‘ਚ ਰੋਜ਼ੀ ਰੋਟੀ ਕਮਾਉਣ ਗਏ 233 ਮ੍ਰਿਤਕਾਂ ਦੀਆਂ ਦੇ ਸਰੀਰ ਉਨ੍ਹਾਂ ਤੱਕ ਪਹੁੰਚਾ ਕਿ ਵੱਡੀ ਸੇਵਾ ਨਿਭਾਈ ਹੈ। ਉਨ੍ਹਾਂ ਵੱਲੋਂ ਭਾਵੇਂ ਕੋਰੋਨਾ ਮਹਾਮਾਰੀ ਹੋਵੇ ਜਾਂ ਕੋਈ ਹੋਰ ਕੁਦਰਤੀ ਆਫ਼ਤ ਦੇਸ਼ ਦੇ ਹਰੇਕ ਕੋਨੇ ਤੱਕ ਲੱਖਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾ ਕੇ ਅਨੋਖੇ ਰਿਕਾਰਡ ਕਾਇਮ ਕੀਤੇ ਹਨ। ਇਸ ਤੋਂ ਇਲਾਵਾ ਭਾਰਤੀ ਮੂਲ ਦੇ  ਵਿਦੇਸ਼ਾਂ 'ਚ ਫਸੇ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ, ਜੋ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਗਏ ਸਨ, ਨੂੰ ਆਪਣੀ ਕ੍ਰਿਤ ਕਮਾਈ ’ਚੋਂ ਕਰੋੜਾਂ ਰੁਪਏ ਖ਼ਰਚ ਕਰਕੇ ਮੌਤ ਦੇ ਮੂੰਹ ’ਚੋਂ ਬਚਾ ਕੇ ਉਨ੍ਹਾਂ ਦੇ ਮਾਪਿਆਂ ਦੀ ਝੋਲੀ ਪਾਇਆ ਹੈ।

ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਸ.ਓਬਰਾਏ ਵੱਲੋਂ ਸਭ ਤੋਂ ਵੱਡੀ ਸੇਵਾ ਕੋਰੋਨਾ ਕਾਲ ਦੀ ਪਹਿਲੀ ਲਹਿਰ ‘ਚ ਜਿੱਥੇ ਸਰਕਾਰਾਂ ਫੇਲ੍ਹ ਸਾਬਤ ਹੋਈਆਂ ਸਨ, ਉੱਥੇ ਡਾ,ਉਬਰਾਏ ਵੱਲੋਂ ਲੋੜਵੰਦ ਲੋਕਾਂ ਲਈ ਵੱਡੀ ਤਦਾਦ ‘ਚ ਟਰੱਕਾਂ ਦੇ ਟਰੱਕ ਰਾਸ਼ਨ ਤੇ ਸਿਹਤ ਸੇਵਾਵਾਂ ਲਈ ਵੱਡਾ ਯੋਗਦਾਨ ਪਾਇਆ ਗਿਆ ਸੀ। ਹੁਣ ਦੂਜੀ ਲਹਿਰ ’ਚ ਉਨ੍ਹਾਂ ਵੱਲੋਂ ਆਕਸੀਜਨ ਪਲਾਂਟ ਲਾਉਣ ਤੇ ਮੈਡੀਕਲ ਨਾਲ ਸਬੰਧਿਤ ਹੋਰ ਲੋੜੀਂਦਾ ਸਾਮਾਨ ਸਾਰੇ ਜ਼ਿਲ੍ਹਿਆਂ ਨੂੰ ਭੇਜਣ ਲਈ ਵੱਡੇ ਯਤਨ ਅਰੰਭੇ ਗਏ ਹਨ। ਡਾ. ਉਬਰਾਏ ਵੱਲੋਂ ਚਲਾਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰੂ ਨਾਨਕ ਸਾਹਿਬ ਦਾ ਹੁਕਮ ਲੋੜਵੰਦ ਦਾ ਮੂੰਹ ਗੁਰੂ ਦੀ ਗੋਲਕ ਹੈ, ਦੇ ਸਿਧਾਂਤ ’ਤੇ ਚੱਲਦਿਆਂ ਅਫਗਾਨਿਸਤਾਨ ਵਿਖੇ ਅੰਬੈਸਡਰ ਫਰੀਦ ਮਾਮੰਦਜਈ ਦੀ ਮੌਜੂਦਗੀ ‘ਚ ਅਫ਼ਗਾਨਿਸਤਾਨ ਤੋਂ ਉਜੜ ਕੇ ਭਾਰਤ ਆਏ 20 ਹਜ਼ਾਰ ਸ਼ਰਨਾਰਥੀਆਂ ਦੀ ਮਦਦ ਲਈ 3 ਮਹੀਨੇ ਦਾ ਸੁੱਕਾ ਰਾਸ਼ਨ ਕ੍ਰੀਬ 11 ਟਰੱਕਾਂ ਰਾਹੀਂ ਭੇਜਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਤੈਸ਼ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ

ਇਹ ਸਮਾਨ ਵੱਖ-ਵੱਖ ਸੂਬਿਆਂ ਕਲਕੱਤਾ, ਹੈਦਰਾਬਾਦ, ਦਿੱਲੀ, ਪੂਨਾਂ ਆਦਿ ਸ਼ਹਿਰਾਂ ‘ਚ ਰਹਿ ਰਹੇ ਸ਼ਰਨਾਰਥੀਆਂ ਨੂੰ ਤਿੰਨ ਮਹੀਨੇ ਤਕ ਲਗਾਤਾਰ ਰਾਸ਼ਨ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਡਾ ਓਬਰਾਏ ਵੱਲੋਂ ਮੈਡੀਕਲ ਕਾਲਜ ਅੰਮ੍ਰਿਤਸਰ ਸਮੇਤ ਪੰਜਾਬ ਤੇ ਬਾਕੀ ਸਾਰੇ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਹੋਰ ਸਾਮਾਨ ਭੇਜਣ ਤੋਂ ਇਲਾਵਾ ਦਿੱਲੀ ’ਚ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਹਰ ਪੱਖ ਤੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡਾ ਉਬਰਾਏ ਨਾਲ ਗੱਲਬਾਤ ਦੋਰਾਨ ਉਨ੍ਹਾਂ ਦੱਸਿਆ ਕਿ ਪ੍ਰਮਾਤਮਾਂ ਨਾ ਕਰੇ ਜੇਕਰ ਭਵਿੱਖ ‘ਚ ਕੋਈ ਮੁਸ਼ਕਿਲ ਆਉਦੀ ਹੈ ਤਾਂ ਟਰੱਸਟ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਵਕਤ ਤਿਆਰ ਰਹੇਗਾ।

ਪੜ੍ਹੋ ਇਹ ਵੀ ਖ਼ਬਰ -ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ

ਇਕ ਸਵਾਲ ਦਾ ਜਵਾਬ ਦਿੰਦਿਆਂ ਡਾ ਉਬਰਾਏ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਪੰਜਾਬ ਸਮੇਤ ਹੋਰਨਾ ਸੂਬਿਆਂ ਦੇ ਕਈ ਮਜਬੂਰ ਮਾਂ-ਪਿਓ ਆਪਣੇ ਕੁੜੀਆਂ ਅਤੇ ਮੁੰਡਿਆਂ ਨੂੰ ਲਾਲਚੀ ਏਜੰਟਾਂ ਵੱਲੋਂ ਵਿਖਾਏ ਸਬਜਬਾਗਾਂ ‘ਚ ਫਸ ਕੇ ਆਪਣੀ ਗਰੀਬੀ ਕੱਟਣ ਲਈ ਅਰਬ ਦੇਸ਼ਾਂ ‘ਚ ਭੇਜ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਮਾਸੂਮ ਬੱਚਿਆਂ ਨੂੰ ਬਿਨਾ ਸੋਚੇ ਸਮਝੇ ਇਨ੍ਹਾਂ ਲਾਲਚੀ ਲੋਕਾਂ ਦੇ ਵੱਸ ਪਾਉਣ ਤੋਂ ਪਹਿਲਾ ਚੰਗੀ ਤਰ੍ਹਾਂ ਪਤਾ ਕਰਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸ ਕੰਮ ਵਾਸਤੇ ਏਜੰਟ ਬਾਹਰ ਭੇਜ ਰਹੇ ਹਨ।


author

rajwinder kaur

Content Editor

Related News