ਮਲਵਈਆਂ ’ਚ ਵਧਿਆ ਵਿਦੇਸ਼ ਜਾਣ ਦਾ ਕ੍ਰੇਜ਼, ਜ਼ਮੀਨਾਂ ਵੇਚ ਜਹਾਜ਼ੇ ਚੜ੍ਹਾ ਰਹੇ ‘ਕਾਕੇ’

Wednesday, Jul 05, 2023 - 06:31 PM (IST)

ਮਲਵਈਆਂ ’ਚ ਵਧਿਆ ਵਿਦੇਸ਼ ਜਾਣ ਦਾ ਕ੍ਰੇਜ਼, ਜ਼ਮੀਨਾਂ ਵੇਚ ਜਹਾਜ਼ੇ ਚੜ੍ਹਾ ਰਹੇ ‘ਕਾਕੇ’

ਸ੍ਰੀ ਮੁਕਤਸਰ ਸਾਹਿਬ : ਦੁਆਬੇ ਵਾਲਿਆਂ ਵਾਂਗ ਮਲਵਈਆਂ ਵਿਚ ਵੀ ਵਿਦੇਸ਼ ਜਾ ਕੇ ਵੱਸਣ ਦਾ ਕ੍ਰੇਜ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਮਾਲਵੇ ਵਿਚ ਪਿਛਲੇ ਪੰਜ ਸਾਲਾਂ ਤੋਂ ਆਇਲੈਟਸ ਕੋਚਿੰਗ ਸੈਂਟਰ ਤੇ ਵੀਜ਼ਾ ਕੰਸਲਟੈਂਸੀ ਦਫਤਰ ਖੁੱਲ੍ਹਣ ਮਗਰੋਂ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਦਰ ਸਿਖਰ ’ਤੇ ਪੁੱਜ ਗਈ ਹੈ। ਆਲਮ ਇਹ ਹੈ ਕਿ ਗਿੱਦੜਬਾਹਾ ਦੇ ਨੇੜਲੇ ਪਿੰਡ ਹਰੀਕੇ ਕਲਾਂ ’ਚ ਹਰ ਪੰਜਵੇਂ ਘਰ ਵਿਚੋਂ ਇਕ ਨੌਜਵਾਨ ਵਿਦੇਸ਼ ਪੜ੍ਹਨ ਗਿਆ ਹੈ। ਹਰੀਕੇ ਕਲਾਂ ਦੀ ਆਬਾਦੀ ਦਸ ਹਜ਼ਾਰ ਹੈ ਅਤੇ ਇਸ ਪਿੰਡ ਦੇ ਢਾਈ ਸੌ ਤੋਂ ਤਿੰਨ ਸੌ ਨੌਜਵਾਨ ਵਿਦੇਸ਼ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਕੈਨੇਡਾ ਵਿਚ ਅਗਲੇਰੀ ਪੜ੍ਹਾਈ ਲਈ ਗਏ ਹਨ। ਬੱਚਿਆਂ ਨੂੰ ਬਾਹਰ ਭੇਜਣ ਲਈ ਪਿੰਡ ਦੇ ਕਈ ਪਰਿਵਾਰਾਂ ਨੇ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਵੀ ਵੇਚ ਦਿੱਤੀ ਹੈ। ਇਥੇ ਜ਼ਮੀਨ ਵੇਚਣ ਵਾਲੇ ਖਰੀਦਣ ਵਾਲਿਆਂ ਤੋਂ ਜ਼ਿਆਦਾ ਹਨ, ਜਿਸ ਕਾਰਨ ਜ਼ਮੀਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ

ਇਕ ਪਿੰਡ ਵਾਸੀ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਪਿੰਡ ਵਿਚ ਜ਼ਮੀਨ ਦੀ ਕੀਮਤ ਪ੍ਰਤੀ ਏਕੜ 35 ਲੱਖ ਰੁਪਏ ਸੀ ਪਰ ਅੱਜ ਇਹ ਦਰ 20-25 ਲੱਖ ਪ੍ਰਤੀ ਏਕੜ ਰਹਿ ਗਈ ਹੈ। ਇਹ ਦਰ ਇਸ ਲਈ ਹੇਠਾਂ ਆਈ ਹੈ ਕਿਉਂਕਿ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਬਾਹਰ ਭੇਜਣ ਲਈ ਧੜਾਧੜ ਜ਼ਮੀਨਾਂ ਵੇਚ ਰਹੇ ਹਨ। ਔਸਤਨ ਹਰ ਪੰਜ ਘਰਾਂ ਵਿਚੋਂ ਇਕ ਨੌਜਵਾਨ ਵਿਦੇਸ਼ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਅਜਿਹਾ ਕੋਈ ਵਿਅਕਤੀ ਨਹੀਂ ਮਿਲਿਆ ਜਿਸ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਵੇ ਤੇ ਬਾਅਦ ਵਿਚ ਵੇਚੀ ਗਈ ਜ਼ਮੀਨ ਮੁੜ ਖਰੀਦੀ ਹੋਵੇ। ਇਨ੍ਹਾਂ ਨੌਜਵਾਨਾਂ ਦੇ ਕੈਨੇਡਾ ਤੇ ਆਸਟ੍ਰੇਲੀਆ ਜਾਣ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਇਥੋਂ ਵੱਡੀ ਗਿਣਤੀ ਨੌਜਵਾਨ ਆਇਲੈਟਸ ਪ੍ਰੀਖਿਆ ਦੀ ਤਿਆਰੀ ਲਈ ਮੁਕਤਸਰ ਦੇ ਕੋਚਿੰਗ ਸੰਸਥਾਨਾਂ ਨੂੰ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਇਕ ਹੋਰ ਵੱਡੀ ਰਾਹਤ, ਇਹ ਮਸ਼ਹੂਰ ਟੋਲ ਪਲਾਜ਼ਾ ਅੱਜ ਤੋਂ ਹੋਇਆ ਬੰਦ

ਉਸ ਦੇ ਭਤੀਜਾ ਤੇ ਭਤੀਜੀ ਕੈਨੇਡਾ ਵਿਚ ਸਥਾਈ ਨਿਵਾਸੀ ਬਣ ਗਏ ਹਨ ਤੇ ਉਥੇ ਚੰਗੀ ਕਮਾਈ ਕਰ ਰਹੇ ਹਨ, ਕਈ ਵਾਰ ਲੱਗਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਨਾਲ ਨਹੀਂ ਰਹੇਗੀ ਪਰ ਇਸ ਗੱਲ ’ਤੇ ਤਸੱਲੀ ਹੁੰਦੀ ਹੈ ਕਿ ਉਨ੍ਹਾਂ ਦਾ ਭਵਿੱਖ ਰੌਸ਼ਨ ਹੈ। ਆਪਣੇ ਲੜਕੇ ਨੂੰ ਕੈਨੇਡਾ ਭੇਜ ਚੁੱਕੇ ਪਿੰਡ ਦੇ ਇਕ ਹੋਰ ਬਜ਼ੁਰਗ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਪੜ੍ਹਨ ਭੇਜਣ ਲਈ ਆਪਣੀ ਅੱਧੀ ਜ਼ਮੀਨ ਵੇਚ ਦਿੱਤੀ ਪਰ ਹੁਣ ਉਸ ਦਾ ਲੜਕਾ ਉਥੇ ਚੰਗੀ ਕਮਾਈ ਕਰ ਰਿਹਾ ਹੈ। ਇਸ ਪਿੰਡ ਦੇ ਹੋਰ ਨੌਜਵਾਨ ਵੀ ਵਿਦੇਸ਼ ਤੋਂ ਆਪਣੇ ਮਾਪਿਆਂ ਨੂੰ ਪੈਸੇ ਭੇਜ ਰਹੇ ਹਨ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News