ਮੁੰਡਾ ਦੇਖਣ ਜਾ ਰਹੀ ਕੁੜੀ ਦੀ ਸੜਕ ਹਾਦਸੇ 'ਚ ਮੌਤ, ਵਾਲ-ਵਾਲ ਬਚਿਆ ਭਰਾ (ਤਸਵੀਰਾਂ)

Monday, Jul 22, 2019 - 05:37 PM (IST)

ਮੁੰਡਾ ਦੇਖਣ ਜਾ ਰਹੀ ਕੁੜੀ ਦੀ ਸੜਕ ਹਾਦਸੇ 'ਚ ਮੌਤ, ਵਾਲ-ਵਾਲ ਬਚਿਆ ਭਰਾ (ਤਸਵੀਰਾਂ)

ਅਬੋਹਰ (ਨਾਗਪਾਲ) - ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਭਾਗੂ ਵਾਸੀ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦ ਘਰ ਆ ਰਹੇ ਭਰਾ-ਭੈਣ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਭੈਣ ਦੀ ਮੌਤ ਹੋ ਗਈ, ਜਦਕਿ ਭਰਾ ਬੁਰੀ ਤਰ੍ਹਾਂ ਫੱਟਡ਼ ਹੋ ਗਿਆ। ਨੇਡ਼ੇ-ਤੇਡ਼ੇ ਦੇ ਲੋਕਾਂ ਨੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਾਇਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਬਹਾਵਵਾਲਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਮੰਜੂ ਤੋਂ ਹੋਈ ਹੈ। 

PunjabKesari

ਜਾਣਕਾਰੀ ਅਨੁਸਾਰ ਪਿੰਡ ਭਾਗੂ ਵਾਸੀ ਰੌਸ਼ਨ ਲਾਲ ਆਪਣੀ ਭੈਣ ਮੰਜੂ ਬਾਲਾ (ਉਮਰ 24 ਸਾਲ) ਪੁੱਤਰੀ ਅਜਾਇਬ ਸਿੰਘ ਨੂੰ ਅਬੋਹਰ ਤੋਂ ਆਪਣੇ ਪਿੰਡ ਭਾਗੂ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਪਿੱਛੇ ਤੋਂ ਅਣਪਛਾਤੇ ਕਾਰ ਚਾਲਕ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਮੰਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰੌਸ਼ਨ ਲਾਲ ਬੁਰੀ ਤਰ੍ਹਾਂ ਫੱਟਡ਼ ਹੋ ਗਿਆ। ਰਾਜਾਂਵਾਲੀ ਵਾਸੀ ਇਕ ਵਿਅਕਤੀ ਨੇ ਆਪਣੀ ਕਾਰ ’ਚ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।

PunjabKesari

ਸੂਚਨਾ ਮਿਲਦੇ ਹੀ ਮੰਜੂ ਰਾਣੀ ਦਾ ਵੱਡਾ ਭਰਾ ਰਾਜੂ ਆਪਣੇ ਪਰਿਵਾਰ ਸਮੇਤ ਹਸਪਤਾਲ ਪਹੁੰਚਿਆ। ਮੰਜੂ ਦੀ ਲਾਸ਼ ਦੇਖਦੇ ਹੀ ਪਰਿਵਾਰ ਵਾਲੇ ਧਾਹਾਂ ਮਾਰ-ਮਾਰ ਰੋਣ ਲੱਗੇ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੱਜ ਮੰਜੂ ਨੂੰ ਸ਼ਾਦੀ ਦੇ ਲਈ ਦੇਖਣ ਦੇ ਲਈ ਰਿਸ਼ਤੇਦਾਰ ਆਏ ਹੋਏ ਸੀ। ਅਸੀਂ ਇਸਦੀ ਘਰ ਪਹੁੰਚਣ ਦੀ ਉਡੀਕ ਕਰ ਰਹੇ ਸੀ ਪਰ ਸ਼ਾਇਦ ਭਗਵਾਨ ਨੂੰ ਕੁਝ ਹੋਰ ਵੀ ਮਨਜ਼ੂਰ ਸੀ। ਉਨ੍ਹਾਂ ਦੱਸਿਆ ਕਿ ਮੰਜੂ ਤਿਆਰ ਹੋਣ ਦੇ ਲਈ ਅਬੋਹਰ ਆਪਣੇ ਰਿਸ਼ਤੇਦਾਰ ਦੇ ਘਰ ਆਈ ਸੀ।

PunjabKesari

ਤਿਆਰ ਹੋਣ ਤੋਂ ਬਾਅਦ ਉਸਦਾ ਭਰਾ ਰੌਸ਼ਨ ਉਸਨੂੰ ਪਿੰਡ ਭਾਗੂ ਵਾਪਸ ਲੈ ਕੇ ਜਾ ਰਿਹਾ ਸੀ। ਇਸ ਹਾਦਸੇ ਦੇ ਬਾਅਦ ਪਿੰਡ ਭਾਗੂ ਵਿਚ ਸੋਗ ਦੀ ਲਹਿਰ ਦੌਡ਼ ਗਈ। ਇੱਧਰ ਬਹਾਵਵਾਲਾ ਪੁਲਸ ਨੇ ਲਾਸ਼ ਮੋਰਚਰੀ ਵਿਚ ਰਖਵਾ ਕੇ ਪਰਿਵਾਰ ਵਾਲਿਆਂ ਦੇ ਬਿਆਨ ਕਮਲਬੱਧ ਕਰਨੇ ਸ਼ੁਰੂ ਕਰ ਦਿੱਤੇ।


author

rajwinder kaur

Content Editor

Related News