ਵਿਆਹ ਦੀਆਂ ਖੁਸ਼ੀਆਂ ''ਚ ਛਾਇਆ ਮਾਤਮ, ਡੋਲੀ ਲਿਜਾਂਦੇ ਵਾਪਰਿਆ ਹਾਦਸਾ

Monday, Feb 03, 2020 - 11:39 AM (IST)

ਵਿਆਹ ਦੀਆਂ ਖੁਸ਼ੀਆਂ ''ਚ ਛਾਇਆ ਮਾਤਮ, ਡੋਲੀ ਲਿਜਾਂਦੇ ਵਾਪਰਿਆ ਹਾਦਸਾ

ਅਬੋਹਰ (ਜ.ਬ) - ਅਬੋਹਰ-ਸ਼੍ਰੀ ਗੰਗਾਨਦਰ ਰੋਡ ’ਤੇ ਸਥਿਤ ਉਸਮਾਨਗੇੜਾ ਦੇ ਨੇੜੇ ਬੀਤੀ ਰਾਤ ਪੁੱਤਰ ਦਾ ਵਿਆਹ ਕਰ ਡੋਲੀ ਵਾਲੀ ਕਾਰ ’ਚ ਸਵਾਰ ਹੋ ਬਠਿੰਡਾ ਤੋਂ ਵਾਪਸ ਪਦਮਪੁਰ ਪਰਤ ਰਹੇ ਇਕ ਪਰਿਵਾਰ ਨਾਲ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਹਾਦਸੇ ਦਾ ਸ਼ਿਕਾਰ ਹੋਈ ਡੋਲੀ ਵਾਲੀ ਕਾਰ ’ਚ ਮੌਜੂਦ ਭਰਤ ਸੁਨਾਰ ਭਾਵ ਲਾੜੇ ਦੇ ਪਿਤਾ ਦੀ ਦਰਦਨਾਕ ਮੌਤ ਹੋ ਗਈ, ਜਦਕਿ ਲਾੜਾ, ਨਵੀਂ ਵਿਆਹੀ ਦੁਲਹਨ ਅਤੇ ਹੋਰ ਰਿਸ਼ਤੇਦਾਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਸ਼੍ਰੀ ਗੰਗਾਨਗਰ ’ਚ ਦਾਖਲ ਕਰਵਾਇਆ। ਦੱਸਣਯੋਗ ਹੈ ਕਿ ਮਿ੍ਤਕ ਦੇ ਦੂਜੇ ਪੁੱਤਰ ਦਾ ਵਿਆਹ ਅਗਲੇ ਸੋਮਵਾਰ ਨੂੰ ਹੋਣਾ ਹੈ। ਇਸ ਘਟਨਾ ਨਾਲ ਪੂਰੇ ਪਰਿਵਾਰ ਦੀਆਂ ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲ ਗਈਆਂ।

PunjabKesari

ਜਾਣਕਾਰੀ ਅਨੁਸਾਰ ਭਰਤ ਸੁਨਾਰ ਪੁੱਤਰ ਸਵ.ਰਾਮ ਲਾਲ ਸੋਨੀ ਦੇ ਪੁੱਤਰ ਸੋਨੀ ਵਿਕਰਮ ਦਾ ਵਿਆਹ ਸ਼ਨੀਵਾਰ ਰਾਤ ਬਠਿੰਡਾ ਦੇ ਇਕ ਪੈਲੇਸ ’ਚ ਐਸ਼ਵਰਿਆ ਨਾਲ ਸੰਪੰਨ ਹੋਇਆ। ਲਾੜੇ ਦਾ ਪਿਤਾ ਭਰਤ ਸੁਨਾਰ ਡੋਲੀ ਵਾਲੀ ਕਾਰ ਬਠਿੰਡਾ ਤੋਂ ਲੈ ਕੇ ਪਦਮਪੁਰ ਆ ਰਿਹਾ ਸੀ, ਜਿਸ ’ਚ ਉਹ ਆਪ, ਪੁੱਤਰ ਵਿਕਰਮ, ਨਵੀਂ ਦੁਲਹਨ, ਚੇਤਨਾ ਅਤੇ ਅਨਿਲ ਸੋਨੀ ਸਵਾਰ ਸਨ। ਰਾਸਤੇ ’ਚ ਅਚਾਨਕ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।


author

rajwinder kaur

Content Editor

Related News