ਕਾਗਜ਼ੀ ਕਾਰਵਾਈ ਹੋਈ ਪੂਰੀ, ਭਾਰਤੀ ਧਰਤੀ 'ਤੇ ਅਭਿਨੰਦਨ
Friday, Mar 01, 2019 - 09:22 PM (IST)

ਨਵੀਂ ਦਿੱਲੀ— ਕਰੋੜਾਂ ਦੇਸ਼ ਵਾਸੀਆਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਭਾਰਤੀ ਹਵਾਈ ਫੌਜ ਦਾ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਾਕਿਸਤਾਨ ਤੋਂ ਸਵਦੇਸ਼ ਪਰਤ ਆਇਆ ਹੈ। ਅਟਾਰੀ ਬਾਰਡਰ 'ਤੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ ਹੈ। ਭਾਰਤੀ ਧਰਤੀ 'ਤੇ ਪੈਰ ਰੱਖਦਿਆਂ ਹੀ ਹਵਾਈ ਫੌਜ ਨੇ ਬਾਰਡਰ 'ਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰਿਆਂ ਨਾਲ ਅਭਿਨੰਦਨ ਦਾ ਸਵਾਗਤ ਕੀਤਾ।
ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਦੇਸ਼ ਵਾਸੀਆਂ ਨੂੰ ਉਸ ਦੀ ਵਾਪਸੀ ਲਈ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਅਭਿਨੰਦਨ ਨੂੰ ਸ਼ਾਮ 4 ਵਜੇ ਪਾਕਿਸਤਾਨ ਤੋਂ ਛੱਡਿਆ ਜਾਣਾ ਸੀ ਪਰ ਪਾਕਿਸਾਤਨ ਨੇ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਦਾ ਬਹਾਨਾ ਲਾ ਕੇ ਉਸ ਦੀ ਰਿਹਾਈ 'ਚ ਦੇਰੀ ਕਰ ਦਿੱਤੀ।
ਦੱਸਣਯੋਗ ਹੈ ਕਿ ਵਾਹਘਾ ਬਾਰਡਰ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਕਰਵਾਇਆ ਗਿਆ। ਪਾਇਲਟ ਅਭਿਨੰਦਨ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਜਾਇਆ ਜਾਵੇਗਾ ਜਿਥੇ ਉਸ ਦਾ ਮੈਡੀਕਲ ਟੈਸਟ ਹੋਵੇਗਾ। ਪਾਕਿਸਤਾਨ 'ਚ ਆਪਣੀ ਵੀਰਤਾ ਦੀ ਦਾਸਤਾਨ ਲਿਖਣ ਵਾਲੇ ਬਹਾਦਰ ਅਭਿਨੰਦਨ ਦੀ ਰਿਹਾਈ ਦੀ ਖਬਰ ਆਉਣ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। ਦਿੱਲੀ 'ਚ ਤਾਂ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਹੋਲੀ ਦੇ ਰੰਗ ਉੱਡਣ ਲੱਗ ਗਏ, ਲੋਕ ਪਟਾਖੇ ਚਲਾ ਤੇ ਦਿਵਾਲੀ ਮਨਾਉਣ ਲੱਗ ਗਏ।