ਆਰੂਸ਼ੀ ਨੇ ਵਧਾਇਆ ਜਲੰਧਰ ਦਾ ਮਾਣ : ਦੀਪਕ ਬਾਲੀ
Friday, Apr 25, 2025 - 07:23 PM (IST)

ਜਲੰਧਰ : ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਮੰਗਲਵਾਰ ਸਿਵਲ ਸਰਵਿਸ ਐਗਜ਼ਾਮ-2024 ਦਾ ਫਾਈਨਲ ਰਿਜ਼ਲਟ ਜਾਰੀ ਕੀਤਾ ਗਿਆ, ਜਿਸ ਤਹਿਤ ਦੇਸ਼ ਭਰ ਦੇ 1009 ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਦਾ ਐਲਾਨ ਕੀਤਾ ਗਿਆ। ਜਾਰੀ ਰਿਜ਼ਲਟ ਵਿਚ ਮਹਾਨਗਰ ਜਲੰਧਰ ਦੀ ਬੇਟੀ ਆਰੂਸ਼ੀ ਸ਼ਰਮਾ ਨੇ ਵੀ ਦਬਦਬਾ ਕਾਇਮ ਕਰਦੇ ਹੋਏ 184ਵਾਂ ਆਲ ਇੰਡੀਆ ਹਾਸਲ ਕੀਤਾ ਹੈ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ।
ਜਲੰਧਰ ਸ਼ਹਿਰ ਦੀ ਧੀ ਆਰੂਸ਼ੀ ਸ਼ਰਮਾ ਦੇ ਯੂਪੀਐੱਸਸੀ ਵਿੱਚ ਚੁਣੇ ਜਾਣ 'ਤੇ ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਫੁਲਕਾਰੀ ਦੇ ਕੀਤਾ ਸਨਮਾਨਿਤ। ਇਸ ਦੌਰਾਨ ਦੀਪਕ ਬਾਲੀ ਨੇ ਕਿਹਾ ਕਿ ਆਰੂਸ਼ੀ ਧੀ ਨੇ ਸਾਡਾ ਮਾਣ ਵਧਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8