ਨਗਰ ਕੌਂਸਲ ਬਾਘਾਪੁਰਾਣਾ ''ਤੇ ''ਆਪ'' ਦਾ ਕਬਜ਼ਾ, ਸੋਨੀਆ ਗੁਪਤਾ ਬਣੇ ਪ੍ਰਧਾਨ

Wednesday, Jan 15, 2025 - 01:55 PM (IST)

ਨਗਰ ਕੌਂਸਲ ਬਾਘਾਪੁਰਾਣਾ ''ਤੇ ''ਆਪ'' ਦਾ ਕਬਜ਼ਾ, ਸੋਨੀਆ ਗੁਪਤਾ ਬਣੇ ਪ੍ਰਧਾਨ

ਬਾਘਾਪੁਰਾਣਾ (ਅਜੇ ਅਗਰਵਾਲ)- ਪਿਛਲੀ ਦਿਨੀਂ ਨਗਰ ਕੌਂਸਲ ਬਾਘਾਪੁਰਾਣਾ ਦੇ 15 ਦੇ 15 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਬਿਨਾਂ ਮੁਕਾਬਲੇ ਚੁਣੇ ਗਏ। ਅੱਜ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਉਣ ਲਈ ਨਗਰ ਕੌਂਸਲ ਦਫ਼ਤਰ ਵਿਖੇ ਉਪ ਮੰਡਲ ਮੈਜਿਸਟ੍ਰੇਟ ਬੇਅੰਤ ਸਿੰਘ ਸਿੱਧੂ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਹਾਜ਼ਰੀ ਵਿਚ ਚੋਣ ਕਰਵਾਈ ਗਈ। ਇਸ ਵਿਚ ਮਿਊਂਸਿਪਲ ਕੌਂਸਲਰਾਂ ਦੀ ਸਹਿਮਤੀ ਨਾਲ ਵਾਰਡ ਨੰਬਰ 9 ਦੇ ਸੋਨੀਆ ਗੁਪਤਾ ਪਤਨੀ ਪਵਨ ਗੁਪਤਾ ਨੂੰ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਧਰਮਿੰਦਰ ਸਿੰਘ ਰੱਖੜਾ, ਰਣਜੀਤ ਸਿੰਘ ਟੀਟੂ ਨੂੰ ਉਪ ਪ੍ਰਧਾਨ ਬਣਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ

ਇਸ ਮੌਕੇ ਪ੍ਰਧਾਨ, ਉਪ-ਪ੍ਰਧਾਨ ਦੇ ਨਾਲ-ਨਾਲ ਮਿਊਂਸਿਪਲ ਕੌਂਸਲਰਾਂ (ਵਾਰਡ 1 ਕਿਰਨਪ੍ਰੀਤ ਕੌਰ), ਰਣਜੀਤ ਸਿੰਘ ਟੀਟੂ (ਵਾਰਡ 2), ਧਰਮਿੰਦਰ ਸਿੰਘ ਰੱਖੜਾ (ਵਾਰਡ 3), ਸੋਨੀਆ (ਵਾਰਡ 4), ਬਲਜਿੰਦਰ ਕੌਰ (ਵਾਰਡ 5), ਮਨਦੀਪ ਕੱਕੜ (ਵਾਰਡ 6), ਛਿੰਦਰ ਕੌਰ (ਵਾਰਡ 7), ਕਮਲ ਕੁਮਾਰ (ਵਾਰਡ 8), ਸੋਨੀਆ ਗੁਪਤਾ ਪ੍ਰਧਾਨ (ਵਾਰਡ 9), ਤਰੁਣ ਮਿੱਤਲ (ਵਾਰਡ 10), ਸ਼ੈਲਜਾ ਗੋਇਲ (ਵਾਰਡ 11), ਗੁਰਪ੍ਰੀਤ ਮਨਚੰਦਾ ਉਪ ਪ੍ਰਧਾਨ (ਵਾਰਡ 12), ਸੁਖਦੇਵ ਕੌਰ (ਵਾਰਡ 13), ਅਮਨਦੀਪ ਕੌਰ (ਵਾਰਡ 14) ਅਤੇ ਪ੍ਰਿਥੀ ਸਿੰਘ (ਵਾਰਡ 15)  ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸੁਭਾਸ਼ ਗੋਇਲ, ਅਤੇ ਹੋਰਨਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

 ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ CM ਮਾਨ ਦਾ ਪਹਿਲਾ ਬਿਆਨ

ਵਿਧਾਇਕ ਸੁਖਾਨੰਦ ਨੇ ਪ੍ਰਧਾਨ ਉਪ ਪ੍ਰਧਾਨ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਕੌਂਸਲ ਦੇ ਮੈਂਬਰ ਆਪਣੇ ਵਾਰਡ ਵਿਚ ਕੰਮ ਕਰਨ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆ ਕਿ ਸ਼ਹਿਰ ਦਾ ਵਿਕਾਸ ਕਰਵਾਇਆ ਹੈ। ਗਲੀਆਂ, ਨਾਲੀਆਂ, ਸੜਕਾਂ ਬਣਾਈਆਂ ਗਈਆਂ ਹਨ। ਜਿਹੜੀਆਂ ਰਹਿੰਦੀਆਂ ਹਨ ਉਨ੍ਹਾਂ ਨੂੰ ਜਲਦੀ ਬਣਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News