ਹਲਕਾ ਕੇਂਦਰੀ ’ਚ ਅੱਜ ਕਾਂਗਰਸ ਨੂੰ ਫਿਰ ਝਟਕਾ ਦੇਵੇਗੀ ‘ਆਪ’

Saturday, Aug 26, 2023 - 02:26 PM (IST)

ਹਲਕਾ ਕੇਂਦਰੀ ’ਚ ਅੱਜ ਕਾਂਗਰਸ ਨੂੰ ਫਿਰ ਝਟਕਾ ਦੇਵੇਗੀ ‘ਆਪ’

ਲੁਧਿਆਣਾ (ਵਿੱਕੀ) : ਬੇਸ਼ੱਕ ਵਿਰੋਧੀ ਦੇ ਇੰਡੀਆ ਗੱਠਜੋੜ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹਨ ਪਰ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਲਗਾਤਾਰ ਝਟਕੇ ਦੇ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਹਲਕਾ ਕੇਂਦਰੀ ’ਚ ਫਿਰ ‘ਆਪ’ ਨੇ ਕਾਂਗਰਸ ਦੇ ਗੜ੍ਹ ’ਚ ਸੰਨ੍ਹ ਲਾਉਣ ਦੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕਾਂਗਰਸੀ ਕੌਂਸਲਰ ਰਿਹਾ ਇਕ ਨੇਤਾ ਅਤੇ ਸਾਬਕਾ ਵਿਧਾਇਕ ਦਾ ਖਾਸਮਖਾਸ ਰਿਹਾ ਇਕ ਹੋਰ ਸੋਸ਼ਲ ਵਰਕਰ ‘ਆਪ’ ਦਾ ਝਾੜੂ ਫੜ ਸਕਦੇ ਹਨ। ਜਾਣਕਾਰੀ ਮੁਤਾਬਕ ਪਾਰਟੀ ਵੱਲੋਂ ਹਰਗੋਬਿੰਦ ਮਾਰਗ ਰੋਡ ’ਤੇ ਵਰਕਰ ਮਿਲਣੀ ਰੱਖੀ ਗਈ ਹੈ, ਜਿਸ ’ਚ ‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰ. ਬੁੱਧਰਾਮ ਸ਼ਾਮਲ ਹੋਣ ਲਈ ਪੁੱਜ ਰਹੇ ਹਨ। ਅਜਿਹੇ ਵਿਚ ਪਾਰਟੀ ਪ੍ਰਧਾਨ ਦੀ ਮੌਜੂਦਗੀ ’ਚ ਹੀ ਉਕਤ ਦੋਵੇਂ ਨੇਤਾਵਾਂ ਨੂੰ ‘ਆਪ’ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸ਼ਹਿਰਾਂ ’ਚ ਵਸਣ ਵਾਲੇ ਲੋਕਾਂ ਲਈ  ਮੁੱਖ ਮੰਤਰੀ ਦਾ ਵੱਡਾ ਐਲਾਨ 

ਪ੍ਰਿੰ. ਬੁੱਧਰਾਮ ਦੀ ਸ਼ਨੀਵਾਰ ਨੂੰ 2 ਵਰਕਰ ਮਿਲਣੀਆਂ ਰੱਖੀਆਂ ਗਈਆਂ ਹਨ, ਜਿਸ ਵਿਚ ਪਹਿਲਾਂ ਉਹ ਹਲਕਾ ਕੇਂਦਰੀ ਅਤੇ ਬਾਅਦ ਵਿਚ ਹਲਕਾ ਉੱਤਰੀ ਦੇ ਪਾਰਟੀ ਵਾਲੰਟੀਅਰਾਂ ਨਾਲ ਮੁਲਾਕਾਤ ਕਰਨਗੇ, ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਕੇ ਨਿਗਮ ਅਤੇ ਲੋਕ ਸਭਾ ਚੋਣਾਂ ਵਿਚ ਵੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਜਾ ਸਕੇ। ਦੱਸਿਆ ਗਿਆ ਕਿ ਹਲਕਾ ਨਾਰਥ ਵਿਚ ਵੀ ਕੁਝ ਸਮਾਜਸੇਵੀ ਆਮ ਆਦਮੀ ਪਾਰਟੀ ਵਿਚ ਜੁਆਈਨਿੰਗ ਕਰ ਸਕਦੇ ਹਨ।

ਇਹ ਵੀ ਪੜ੍ਹੋ : ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਲਈ DC ਨੇ ਜਾਰੀ ਕੀਤੇ ਹੁਕਮ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News