21 ਸੀਟਾਂ ''ਤੇ ''ਆਪ'' ਨਾਲ ਹੋਵੇਗਾ ਤਿਕੋਣਾ ਮੁਕਾਬਲਾ : ਸੁਖਬੀਰ
Monday, Jan 23, 2017 - 07:07 PM (IST)
ਫਤਿਹਗੜ੍ਹ ਸਾਹਿਬ : ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਵਾਰ ਸੋ ਸੀਟਾਂ ''ਤੇ ਜਿੱਤ ਹਾਸਲ ਕਰੇਗੀ ਜਦਕਿ ਆਮ ਆਦਮੀ ਪਾਰਟੀ ਨਾਲ 21 ਸੀਟਾਂ ''ਤੇ ਤਿਕੋਣਾ ਮੁਕਾਬਲਾ ਸਹਿਣਾ ਪਵੇਗਾ। ਸੁਖਬੀਰ ਬਾਦਲ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸੁਖਬੀਰ ਨੇ ਅਕਾਲੀ ਦਲ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਅਤੇ ਦਰਬਾਰਾ ਸਿੰਘ ਗੁਰੂ ਦੇ ਹਲਕਿਆਂ ਵਿਚ ਚੋਣ ਰੈਲੀਆਂ ਕਰਕੇ ਜਨਤਾ ਨੂੰ ਅਕਾਲੀ ਦਲ ਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਕੀਤੀ।
