ਆਪ’ ਕਰਨ ਲੱਗੀ ਜੋੜ-ਤੋੜ, ਕਾਂਗਰਸ ’ਚ ਮੇਅਰਸ਼ਿਪ ਨੂੰ ਲੈ ਕੇ ਘਮਾਸਾਨ
Tuesday, Dec 24, 2024 - 02:14 PM (IST)
ਅੰਮ੍ਰਿਤਸਰ(ਰਮਨ)- ਨਗਰ ਨਿਗਮ ਦੀਆਂ ਚੋਣਾਂ ਤਾਂ ਹੋ ਚੁੱਕੀਆਂ ਹਨ ਪਰ ਮੇਅਰਸ਼ਿਪ ਨੂੰ ਲੈ ਕੇ ਨਿਗਮ ਵਿਚ ਘਮਾਸਾਨ ਮਚਿਆ ਹੋਇਆ ਹੈ। ਕਾਂਗਰਸ ਨੂੰ ਭਾਂਵੇ 40 ਸੀਟਾਂ ਆਈਆਂ ਹਨ ਪਰ ਪੂਰਨ ਬਹੁਮਤ ਨਹੀਂ ਹੈ, ਹਾਲਾਂਕਿ ਦੋ-ਤਿੰਨ ਵਿਧਾਇਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਪਰ ਦੂਜੇ ਪਾਸੇ ‘ਆਪ’ ਵੀ ਜੋੜ-ਤੋੜ ਕਰਨ ਵਿਚ ਲੱਗੀ ਹੋਈ ਹੈ। ਇਸ ਸਮੇਂ ਕਾਂਗਰਸ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਕਾਂਗਰਸ ਨੂੰ ਵੀ ਆਪਣੇ ਕੌਂਸਲਰਾਂ ਨੂੰ ਜੁੜੇ ਰੱਖਣਾ ਪਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾ ਧਾਰਕਾਂ ਲਈ ਅਹਿਮ ਖ਼ਬਰ, ਜਲਦ ਤੋਂ ਜਲਦ ਕਰਵਾਓ ਇਹ ਕੰਮ, ਹਦਾਇਤਾਂ ਜਾਰੀ
ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰਾਂ ਨੂੰ ਵੀ ਪਕੜ ਰੱਖਣੀ ਹੋਵੇਗੀ। ਮੇਅਰਸ਼ਿਪ ਨੂੰ ਲੈ ਕੇ ਕਾਂਗਰਸ ਵਿਚ ਘਮਾਸਾਨ ਮੱਚਿਆ ਹੋਇਆ ਹੈ ਕਿ ਹਾਈਕਮਾਂਡ ਕਿਸ ਦੇ ਨਾਂ ’ਤੇ ਮੋਹਰ ਲਗਾਉਂਦੀ ਹੈ। ਕਾਂਗਰਸ ਨੇ ਆਪਣੇ ਜੇਤੂ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਉਨ੍ਹਾਂ ਤੋਂ ਨਾਰਾਜ਼ ਹਨ, ਉਨ੍ਹਾਂ ਨੂੰ ਉਹ ਮਨਾ ਰਹੇ ਹਨ ਅਤੇ ਮੇਅਰ ਉਨ੍ਹਾਂ ਦਾ ਹੀ ਹੋਵੇਗਾ ਅਤੇ ਮੇਅਰ ਦੇ ਨਾਂ ਨੂੰ ਹਾਈਕਮਾਂਡ ਹੀ ਮਨਜ਼ੂਰੀ ਦੇਵੇਗੀ। ਕਾਂਗਰਸ ਦੀ ਮੀਟਿੰਗ ਵਿੱਚੋਂ ਕਈ ਜੇਤੂ ਕੌਂਸਲਰ ਗਾਇਬ ਰਹੇ, ਜਿਸ ਕਾਰਨ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਚਿੰਤਾ ਵੱਧ ਗਈ ਹੈ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਮੈਂਬਰ ਬਣਾਉਣ ਨੂੰ ਲੈ ‘ਆਪ’ ਅਟਾਰੀ ਅਤੇ ਜੰਡਿਆਲਾ ਦੇ ਵਿਧਾਇਕ ਨੂੰ ਵੀ ਕਰ ਸਕਦੀ ਹੈ ਖੜ੍ਹਾ
‘ਆਪ’ ਹਾਊਸ ਵਿਚ ਆਪਣੇ ਮੈਂਬਰ ਵਧਾਉਣ ਲਈ ਜੰਡਿਆਲਾ ਗੁਰੂ ਤੋਂ ਵਿਧਾਇਕ ਨੂੰ ਵੀ ਲਿਆ ਸਕਦੀ ਹੈ, ਕਿਉਂਕਿ ਉਨ੍ਹਾਂ ਦਾ ਕੁਝ ਏਰੀਆ ਹਲਕਾ ਪੂਰਬੀ ਦੀਆਂ ਵਾਰਡਾਂ ਵਿਚ ਪੈਂਦਾ ਹੈ। ਉਥੇ ਅਟਾਰੀ ਦੇ ਵਿਧਾਇਕ ਦਾ ਵੀ ਕੁਝ ਏਰੀਆ ਨਿਗਮ ਦੀ ਵੇਸਟ ਹਲਕੇ ਵਿਚ ਪੈਂਦਾ ਹੈ।ਇਸ ਦੇ ਚੱਲਦੇ ‘ਆਪ’ ਮੈਂਬਰ ਵਧਾਉਣ ਨੂੰ ਲੈ ਕੇ ਅਟਾਰੀ ਅਤੇ ਜੰਡਿਆਲਾ ਗੁਰੂ ਦੇ ਵਿਧਾਇਕ ਨੂੰ ਵੀ ਖੜਾ ਕਰ ਸਕਦੀ ਹੈ।ਇਸ ਲਈ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ ‘ਆਪ’
ਨਿਗਮ ਚੋਣਾਂ ਵਿਚ ਭਾਵੇਂ ਕਾਂਗਰਸ ਨੇ 40 ਸੀਟਾਂ ਹਾਸਲ ਕੀਤੀਆਂ ਹਨ ਪਰ ਪੰਜਾਬ ਵਿੱਚ ਸੱਤਾਧਾਰੀ ਪਾਰਟੀ ‘ਆਪ’ ਹੈ, ਇਸ ਲਈ ‘ਆਪ’ ਵੀ ਜੋੜ-ਤੋੜ ਕਰ ਸਕਦੀ ਹੈ ਅਤੇ ਵੋਟਿੰਗ ਕਰਵਾ ਕੇ ਆਪਣਾ ਮੇਅਰ ਖੜ੍ਹਾ ਕਰ ਸਕਦੀ ਹੈ। ਨਿਗਮ ਅਤੇ ਰਾਜਨੀਤੀ ਗਲਿਆਰੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆ ਹਨ ਕਿ ‘ਆਪ’ ਦਾ ਹੀ ਮੇਅਰ ਬਣੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8