'ਆਪ' ਦੀ ਸਿਆਸਤ ਨੇ ਪਰੇਸ਼ਾਨ ਕੀਤੀ ਜਨਤਾ, ਜਲੰਧਰ 'ਚ ਲੱਗਿਆ ਲੰਬਾ ਟ੍ਰੈਫਿਕ ਜਾਮ, ਮਚੀ ਹਾਹਾਕਾਰ
Thursday, Feb 19, 2026 - 11:54 AM (IST)
ਜਲੰਧਰ : ਜਲੰਧਰ ਦੇ ਸ਼੍ਰੀ ਰਾਮ ਚੌਂਕ 'ਤੇ ਟ੍ਰੈਫਿਕ ਬੰਦ ਕਰਕੇ 'ਆਪ' ਸਰਕਾਰ ਵਲੋਂ ਸਿਆਸਤ ਕਰਦਿਆਂ ਟਰੇਡ ਯੂਨੀਅਨ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਟਰੇਡ ਯੂਨੀਅਨ ਨੇ ਮੰਗਲਵਾਰ ਰਾਤ ਨੂੰ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਸੜਕ 'ਤੇ ਟੈਂਟ ਲਾ ਦਿੱਤੇ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਵਿੱਚ ਬਜ਼ਾਰ ਮੀਟਿੰਗ ਹੋਈ। ਇਸ ਰੋਡ ਤੋਂ ਰੋਜ਼ਾਨਾ ਡੇਢ ਤੋਂ 2 ਲੱਖ ਗੱਡੀਆਂ ਲੰਘਦੀਆਂ ਹਨ।
ਇਹ ਵੀ ਪੜ੍ਹੋ : ਜਹਾਜ਼ ਚੜ੍ਹਦੇ ਹੀ ਬੰਦੇ ਦੀ ਮੌਤ, ਪਤਨੀ ਸਣੇ ਜਾ ਰਿਹਾ ਸੀ ਇਟਲੀ, ਸੁਫ਼ਨਾ ਰਹਿ ਗਿਆ ਅਧੂਰਾ
ਰੋਡ 'ਤੇ ਸਕੂਲ ਅਤੇ ਹਸਪਤਾਲ ਵੀ ਹਨ। ਰੋਡ ਬੰਦ ਹੋਣ ਕਾਰਨ ਲੋਕਾਂ ਨੂੰ ਸਕਾਈਲਾਰਕ ਅਤੇ ਪਲਾਜ਼ਾ ਚੌਂਕ ਦੀਆਂ ਤੰਗ ਗਲੀਆਂ 'ਚੋਂ ਲੰਘਣਾ ਪਿਆ। ਲੋਕ ਪਰੇਸ਼ਾਨ ਹੁੰਦੇ ਰਹੇ ਅਤੇ ਇਕ ਐਂਬੂਲੈਂਸ ਵੀ ਜਾਮ 'ਚ ਫਸੀ ਰਹੀ। ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਲੋਕ ਸਰਕਾਰ ਨੂੰ ਕੋਸਦੇ ਹੋਏ ਦਿਖਾਈ ਦਿੱਤੇ। ਇਸ ਬਾਰੇ ਜਦੋਂ ਆਪ ਆਗੂ ਨਿਤਿਨ ਕੋਹਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਮੀਟਿੰਗ ਪੁੱਡਾ ਕੰਪਲੈਕਸ ਜਾਂ ਡੀ. ਸੀ. ਕੰਪਲੈਕਸ 'ਚ ਹੋਵੇਗੀ।
ਜਲੰਧਰ ਦੇ ਟਰੇਡ ਵਿੰਗ ਪ੍ਰਧਾਨ ਇੰਦਰਵੰਸ਼ ਚੱਢਾ ਨੇ ਵੀ ਮੰਨਿਆ ਕਿ ਇਹ ਗਲਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ, ਇਸ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਜਲੰਧਰ ਡਵੀਜ਼ਨ ਦੇ ਸਟੇਟ ਟੈਕਸ ਡਿਪਟੀ ਕਮਿਸ਼ਨਰ ਦਰਬੀਰ ਰਾਜ ਕੌਰ ਨੇ ਕਿਹਾ ਕਿ ਜਗ੍ਹਾ ਟਰ੍ਡ ਵਿੰਗ ਨੇ ਫਾਈਨਲ ਕੀਤੀ ਸੀ। ਭਵਿੱਖ 'ਚ ਬਿਹਤਰ ਜਗ੍ਹਾ 'ਤੇ ਮੀਟਿੰਗ ਲਈ ਕਿਹਾ ਜਾਵੇਗਾ ਤਾਂ ਜੋ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
