ਇਕ ਨਵੰਬਰ ਨੂੰ ਹੋਣ ਵਾਲੀ ਮਹਾ ਬਹਿਸ ਤੋਂ ਪਹਿਲਾਂ ‘ਆਪ’ ਨੇ ਜਾਰੀ ਕੀਤਾ ਟੀਜ਼ਰ

Sunday, Oct 29, 2023 - 07:29 PM (IST)

ਇਕ ਨਵੰਬਰ ਨੂੰ ਹੋਣ ਵਾਲੀ ਮਹਾ ਬਹਿਸ ਤੋਂ ਪਹਿਲਾਂ ‘ਆਪ’ ਨੇ ਜਾਰੀ ਕੀਤਾ ਟੀਜ਼ਰ

ਚੰਡੀਗੜ੍ਹ : 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਲੁਧਿਆਣਾ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿਚ ਹੋਣ ਵਾਲੀ ਮਹਾ ਬਹਿਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਫੀਸ਼ੀਅਲ ਪੇਜ਼ ’ਤੇ ਮਹਾ ਬਹਿਸ ਦੇ ਟੀਜ਼ਰ ਜਾਰੀ ਕੀਤਾ ਗਿਆ ਹੈ। ਇਹ ਵੀਡੀਓ ‘ਮੈਂ ਪੰਜਾਬ ਬੋਲਦਾ ਹਾਂ’ ਸਿਰਲੇਖ ਹੇਠ ਜਾਰੀ ਕੀਤੀ ਗਈ ਹੈ। ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਨੂੰ ਮੁੜ ਬਹਿਸ ਦਾ ਸੱਦਾ ਦੇ ਰਹੇ ਹਨ। ਮੁੱਖ ਮੰਤਰੀ ਆਖ ਰਹੇ ਹਨ ਕਿ ਇਹ ਬਹਿਸ ਇਕੱਲੀ ਐੱਸ. ਵਾਈ. ਐੱਲ. ’ਤੇ ਨਹੀਂ ਸਗੋਂ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸਟੰਟ ਕਰਦਿਆਂ ਆਪਣੇ ਹੀ ਟਰੈਕਟਰ ਹੇਠ ਆਇਆ ਸਟੰਟਮੈਨ ਸੁਖਮਨਦੀਪ ਠੱਠਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ

ਇਕ ਨਵੰਬਰ 1966 ਨੂੰ ਪੰਜਾਬ ਬਣਿਆ ਸੀ, ਉਦੋਂ ਲੈ ਕੇ ਹੁਣ ਤਕ ਕਿਸਾਨੀ ਕਿਵੇਂ ਖ਼ਤਮ ਹੋਈ, ਲਾਹੇਵੰਦ ਧੰਦਾ ਕਿਸ ਤਰ੍ਹਾਂ ਘਾਟੇ ਦਾ ਸੌਦਾ ਬਣ ਗਿਆ, ਕਿੱਥੇ-ਕਿੱਥੇ ਪੰਜਾਬ ਦਾ ਪਾਣੀ ਲੁੱਟਿਆ ਗਿਆ। ਕਿਸ ਤਰ੍ਹਾਂ ਪੰਜਾਬ ਵਿਚ ਡਰੱਗ ਦਾ ਨੈਕਸਸ ਵਧਿਆ, ਪੰਜਾਬ ਦੀ ਨੌਜਵਾਨ ਕਿਸ ਤਰ੍ਹਾਂ ਵਿਦੇਸ਼ਾਂ ਨੂੰ ਭੱਜਣ ਲੱਗ ਗਏ, ਇਨ੍ਹਾਂ ਸਾਰੇ ਮੁੱਦਿਆਂ ’ਤੇ ਬਹਿਸ ਹੋਵੇਗੀ। 

ਇਹ ਵੀ ਪੜ੍ਹੋ : ਰਾਜਪਾਲ ਵੱਲੋਂ ਬਿੱਲ ਰੋਕੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News