ਲਗਾਤਾਰ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ''ਆਪ'' ਵੱਲੋਂ ਰੋਸ ਪ੍ਰਦਰਸ਼ਨ
Tuesday, Jun 23, 2020 - 04:17 PM (IST)
ਸਮਾਣਾ (ਦਰਦ) : ਤੇਲ ਦੀਆਂ ਕੀਮਤਾਂ 'ਚ ਲਗਾਤਾਰ ਪਿਛਲੇ 16 ਦਿਨਾਂ ਤੋਂ ਹੋ ਰਹੇ ਵਾਧੇ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜਾਮਾਜਰਾ ਦੀ ਅਗਵਾਈ 'ਚ ਬੱਸ ਸਟੈਂਡ ਟੀ-ਪੁਆਇੰਟ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆ ਤੋਂ ਲੋਕਾਂ ਦੇ ਕਾਰੋਬਾਰ ਬੰਦ ਹਨ ਅਤੇ ਸਰਕਾਰ ਨੇ ਲੋਕਾਂ ਦੀ ਬਾਂਹ ਫੜ੍ਹਨ ਦੀ ਬਿਜਾਏ ਲੋਕਾਂ ਨੂੰ ਨਿਚੋੜ ਕੇ ਰੱਖ ਦਿੱਤਾ ਹੈ। ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਤੇਲ ਦੀਆਂ ਕੀਮਤਾ 'ਚ ਵਾਧੇ ਦਾ ਸਿੱਧਾ ਅਸਰ ਕਿਸਾਨਾਂ 'ਤੇ ਪੈ ਰਿਹਾ ਹੈ, ਜਦੋਂ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ।
ਉਨ੍ਹਾਂ ਕਿਹਾ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵੱਧਣ ਨਾਲ ਟੈਕਸੀ ਚਾਲਕਾਂ ਦਾ ਕਾਰੋਬਾਰ ਠੱਪ ਹੋਣ ਦੇ ਨਾਲ-ਨਾਲ ਟਰੱਕ ਆਪਰੇਟਰ ਵੀ ਪ੍ਰੇਸ਼ਾਨ ਹਨ। ਹੁਣ ਕਿਸਾਨ, ਮਜ਼ਦੂਰ, ਵਪਾਰੀ, ਟੈਕਸੀ ਕਾਰੋਬਾਰੀ, ਟਰੱਕ ਆਪਰੇਟਰ ਅਤੇ ਆਮ ਲੋਕ ਸਰਕਾਰ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਦੇ ਰਾਹ ਪੈਣ ਲੱਗੇ ਹਨ। ਮੋਦੀ ਸਰਕਾਰ ਨੇ ਇਕ ਮਹੀਨੇ 'ਚ ਜਿੱਥੇ ਚੁੱਪ-ਚੁਪੀਤੇ ਪਹਿਲਾ 13 ਰੁਪਏ ਟੈਕਸ ਵੱਧਾ ਦਿੱਤਾ, ਉਥੇ ਹੁਣ 10 ਰੁਪਏ ਤੱਕ ਡੀਜ਼ਲ-ਪੈਟਰੋਲ ਦੇ ਰੇਟ ਵਧਾ ਦਿੱਤੇ ਹਨ। ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਸਰਕਾਾਰ ਟੈਕਸ ਵਧਾ ਕੇ ਆਮ ਲੋਕਾਂ ਦਾ ਖੂਨ ਨਿਚੋੜ ਰਹੀ ਹੈ। ਇਸ ਮੌਕੇ ਅਸ਼ੋਕ ਬੱਬੀ, ਦੀਪਕ ਬਾਜੀਗਰ, ਸੰਦੀਪ ਸ਼ਰਮਾਂ, ਸ਼ਾਮ ਲਾਲ ਦੱਤ, ਦਲਜੀਤ ਵੜੈਚ, ਸੁਰਿੰਦਰ ਸਾਹਪੁਰ, ਸੁਰਜੀਤ ਸਿੰਘ, ਕੁਲਦੀਪ ਲਾਡੀ, ਜਤਿੰਦਰ ਝੰਡ, ਰਵਿੰਦਰ ਬੱਲੀ, ਹਰਮੇਸ਼ ਸਿੰਘ, ਅਮਰਜੀਤ ਸਿੰਘ ਥਿੰਦ, ਹਰਦੀਪ ਚੀਮਾਂ, ਮੋਹਨਜੀਤ, ਹਰਭਜਨ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਿੱਲਾ, ਰੂਪ ਸਿੰਘ, ਕੁਲਦੀਪ ਸਿੰਘ, ਗੁਰਬਾਜ ਸਿੰਘ, ਗੁਰਮੁੱਖ ਸਿੰਘ ਤੇ ਹੋਰ ਟੈਕਸੀ ਚਾਲਕ ਤੇ ਟਰੱਕ ਆਪਰੇਟਰ ਹਾਜ਼ਰ ਸਨ।