‘ਆਪ’ ਦੇ ਨੇਤਾਵਾਂ ਨੂੰ ਜੋ ਹੁਕਮ ਦਿੱਲੀ ਤੋਂ ਆਉਂਦਾ ਹੈ, ਉਹ ਹੁੰਦੈ ਲਾਗੂ : ਤ੍ਰਿਪਤ ਬਾਜਵਾ

Wednesday, Jun 22, 2022 - 07:05 PM (IST)

‘ਆਪ’ ਦੇ ਨੇਤਾਵਾਂ ਨੂੰ ਜੋ ਹੁਕਮ ਦਿੱਲੀ ਤੋਂ ਆਉਂਦਾ ਹੈ, ਉਹ ਹੁੰਦੈ ਲਾਗੂ : ਤ੍ਰਿਪਤ ਬਾਜਵਾ

ਬਟਾਲਾ (ਮਠਾਰੂ) - ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਕੁੱਝ ਮਹੀਨਿਆਂ ਦੇ ਅੰਦਰ ਹੀ ਪੰਜਾਬੀਆਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਕਰਕੇ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕੇ ਦੇ ਪਿੰਡਾਂ ਅੰਦਰ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕੀਤਾ। 

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਲੀ ਤੋਂ ਬੈਠੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਖ਼ਾਸ ਸਬੰਧੀ ਚਲਾ ਰਹੇ ਹਨ, ਜਦਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੰਤਰੀਆਂ ਅਤੇ ਵਿਧਾਇਕਾਂ ਦੇ ਕੋਲ ਕੋਈ ਸ਼ਕਤੀ ਨਹੀਂ ਹੈ, ਜਿਸ ਦੇ ਨਾਲ ਉਹ ਪੰਜਾਬ ਦਾ ਭਲਾ ਕਰ ਸਕਣ। ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਜੋ ਹੁਕਮ ਦਿੱਲੀ ਤੋਂ ‘ਆਪ’ ਦੇ ਨੇਤਾਵਾਂ ਨੂੰ ਆਉਂਦਾ ਹੈ, ਉਸ ਨੂੰ ਪੰਜਾਬ ਦੇ ਅੰਦਰ ਲਾਗੂ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੱਕਾਂ-ਹਿੱਤਾਂ ਨਾਲ ਕੋਈ ਲੈਣਾ-ਦੇਣਾ ਦਿਖਾਈ ਨਹੀਂ ਦੇ ਰਿਹਾ। 

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ ਲੋਕ ਕਾਂਗਰਸ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੇ ਹਨ, ਕਿਉਂਕਿ ਬਦਲਾਅ ਦੇ ਨਾਂ ’ਤੇ ‘ਆਪ’ ਨੇ ਸਮੁੱਚੇ ਪੰਜਾਬ ਦੇ ਵਾਸੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ‘ਆਪ’ ਸਰਕਾਰ ਜਿੱਥੇ ਲੋਕਾਂ ਦਾ ਭਰੋਸਾ ਗੁਆਵ ਚੁੱਕੀ ਹੈ, ਉਥੇ ਹਰ ਫਰੰਟ ’ਤੇ ਸਰਕਾਰ ਬੁਰੀ ਤਰਾਂ ਫੇਲ ਵੀ ਸਾਬਤ ਹੋਈ ਹੈ, ਕਿਉਂਕਿ ਕਿਸੇ ਦਾ ਸਰਕਾਰੀ ਪੱਧਰ ’ਤੇ ਕੋਈ ਕੰਮ ਕਾਰ ਨਹੀਂ ਹੋ ਰਿਹਾ।  

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ


author

rajwinder kaur

Content Editor

Related News