ਐੱਸ. ਜੀ. ਪੀ. ਸੀ. ਦੇ ਨਵੇਂ ਬਣੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ''ਤੇ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)

Sunday, Nov 06, 2016 - 07:28 PM (IST)

ਚੰਡੀਗੜ੍ਹ : ਐੱਸ. ਜੀ. ਪੀ. ਸੀ. ਦੇ ਨਵੇਂ ਬਣੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਵੱਡਾ ਬਿਆਨ ਦਿੱਤਾ ਹੈ। ਘੁੱਗੀ ਦਾ ਕਹਿਣਾ ਹੈ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਦਾ ਸਿਰਫ ਚਿਹਰਾ ਹੀ ਬਦਲਿਆ ਹੈ ਬਾਕੀ ਇਸ ਦੀ ਸ਼ਕਤੀ ਵੀ ਉਥੋਂ ਹੀ ਚੱਲਣੀ ਹੈ ਜਿਥੋਂ ਪਹਿਲਾਂ ਚੱਲਦੀ ਸੀ। ਘੁੱਗੀ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਖੁਸ਼ ਕਰਨ ਲਈ ਕ੍ਰਿਪਾਲ ਸਿੰਘ ਬਡੂੰਗਰ ਨੂੰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਬਣਾਇਆ ਗਿਆ ਹੈ।
ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਅਜੇ ਕੱਲ ਹੀ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਚੁਣਿਆ ਗਿਆ ਹੈ, ਇਸ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਮੱਕੜ ਇਸ ਅਹੁਦੇ ''ਤੇ ਬਿਰਾਜਮਾਨ ਸਨ। ਜਥੇਦਾਰ ਬਡੂੰਗਰ ਦੀ ਬਾਦਲ ਪਰਿਵਾਰ ਨਾਲ ਕਾਫੀ ਨੇੜਤਾ ਦੱਸੀ ਜਾਂਦੀ ਹੈ।


author

Gurminder Singh

Content Editor

Related News