ਪੰਜਾਬ ’ਚ 'ਆਪ' ਸਰਕਾਰ ਨੇ 3 ਮਹੀਨਿਆਂ ਦੌਰਾਨ ਮਾਫ਼ੀਆ ਰਾਜ ਤੇ ਭ੍ਰਿਸ਼ਟਾਚਾਰ ਦਾ ਕੀਤਾ ਖਾਤਮਾ : ਹਰਪਾਲ ਚੀਮਾ
Thursday, Jun 16, 2022 - 01:58 PM (IST)
ਦਿੜ੍ਹਬਾ ਮੰਡੀ ( ਅਜੈ ) : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਅਤੇ ਖਜ਼ਾਨਾ ਮੰਤਰੀ ਐਂਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਦਿਨ ਰਾਤ ਇਕ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬੀਤੀ ਸਾਮ ਆੜਤੀਆਂ ਐਸੋਸੀਏਸਨ ਦਿੜ੍ਹਬਾ ਦੇ ਪ੍ਰਧਾਨ ਅਤੇ ਸੀਨੀਅਰ 'ਆਪ' ਆਗੂ ਦਰਸਨ ਸਿੰਘ ਘੁਮਾਣ ਦੀ ਅਗਵਾਈ ਵਿਚ ਇਕੱਠੇ ਹੋਏ ਦੁਕਾਨਦਾਰਾਂ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ 'ਆਪ' ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਤ ਸਾਰੇ ਵੱਡੇ ਤੇ ਇਤਿਹਾਸਕ ਫੈਸਲੇ ਲਏ ਗਏ ਹਨ।
ਇਹ ਵੀ ਪੜ੍ਹੋ- ਭਦੌੜ ਹਲਕੇ 'ਚ CM ਮਾਨ ਵੱਲੋਂ ਰੋਡ ਸ਼ੋਅ, ਪੰਜਾਬ ਦੀ ਮੁੜ ਉਸਾਰੀ ਲਈ ਵੋਟਰਾਂ ਤੋਂ ਮੰਗਿਆ ਸਹਿਯੋਗ
ਜਿਨ੍ਹਾਂ ਵਿਚ 'ਇਕ ਵਿਧਾਇਕ, ਇਕ ਪੈਨਸਨ' , ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ ਕਬਜ਼ੇ ਛੁਡਾਉਣਾ, ਰੇਤ ਮਾਫ਼ੀਆਂ, ਸ਼ਰਾਬ ਮਾਫ਼ੀਆਂ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਰਗੇ ਵੱਡੇ ਕਦਮ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਨੇ 'ਆਪ' ਨੂੰ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਬਹੁਤ ਵੱਡਾ ਫਤਵਾ ਦਿੱਤਾ ਹੈ ਜਿਸ ਕਰਕੇ ਹੁਣ ਸਾਡਾ ਫਰਜ ਬਣਦਾ ਹੈ ਕਿ 75 ਸਾਲ ਤੋਂ ਜੋ ਸੰਤਾਪ ਪੰਜਾਬ ਦੇ ਲੋਕ ਭੋਗ ਰਹੇ ਹਨ ਸੂਬੇ ਦੇ ਲੋਕਾਂ ਨੂੰ ਉਸ ਤੋਂ ਨਿਜਾਤ ਦਿਵਾਈ ਜਾਵੇ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ , ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਬਿਨ੍ਹਾਂ ਕਿਸੇ ਪੱਖਪਾਤ ਤੋਂ ਲੋਕ ਹਿੱਤ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇਸ਼ ਦਾ ਨੰਬਰ 1 ਖੁਸ਼ਹਾਲ ਸੂਬਾ ਹੋਵੇਗਾ ਅਤੇ ਸਾਡੀ ਨੌਜਵਾਨੀ ਨੂੰ ਰੁਜਗਾਰ ਦੀ ਤਲਾਸ ਵਿਚ ਵਿਦੇਸ਼ ਨਹੀਂ ਜਾਣਾ ਪਵੇਗਾ।
ਇਹ ਵੀ ਪੜ੍ਹੋ- ਭਗਵੰਤ ਮਾਨ ਇਕ ਡੰਮੀ ਮੁੱਖ ਮੰਤਰੀ ਜੋ ਕੁਝ ਵੀ ਨਹੀਂ ਕਰ ਸਕਦਾ : ਸੁਖਵੀਰ ਬਾਦਲ
ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ 'ਆਪ' ਦੇ ਹੱਥ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ 2014 ਤੇ 2019 'ਚ ਰਵਾਇਤੀ ਪਾਰਟੀਆਂ ਤੋਂ ਕਿਨਾਰਾ ਕਰਕੇ ਭਗਵੰਤ ਸਿੰਘ ਮਾਨ ਨੂੰ ਵੱਡੇ ਫਰਕ ਨਾਲ ਆਪਣਾ ਸਾਂਸਦ ਚੁਣਿਆਂ ਸੀ ਅਤੇ ਹੁਣ ਇਕ ਵਾਰ ਫਿਰ 23 ਜੂਨ ਨੂੰ ਹੋਣ ਜਾ ਰਹੀ ਇਸ ਜ਼ਿਮਨੀ ਚੋਣ ਵਿਚ ਲੋਕ ਸਭਾ ਹਲਕਾ ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਵੱਡੇ ਫਰਕ ਨਾਲ ਜਿੱਤਾ ਕੇ ਸੰਸਦ ਵਿਚ ਭੇਜਣਾ ਤੁਹਾਡੇ ਹੱਥ ਹੈ।ਇਸ ਮੌਕੇ ਸੰਜੇ ਬਾਂਸਲ, ਪੰਕਜ ਬਾਂਸਲ, ਪ੍ਰਧਾਨ ਅਜੈ ਸਿੰਗਲਾ, ਮਨਿੰਦਰ ਘੁਮਾਣ, ਸੁਨੀਲ ਬਾਂਸਲ, ਅਸੋਕ ਸਿੰਗਲਾ, ਇੰਦਰਜੀਤ ਸਰਮਾਂ, ਨਰੇਸ ਗੋਇਲ, ਬਾਬੂ ਕੇਵਲ ਕ੍ਰਿਸਨ, ਰੂਪ ਚੰਦ ਸਿੰਗਲਾ, ਪ੍ਰਧਾਨ ਧਰਮਪਾਲ ਗਰਗ, ਰਾਜੇਸ ਗੋਪ, ਮੰਗਤ ਰਾਏ ਸਿੰਗਲਾ, ਮੈਡਮ ਸੰਦੀਪ ਕੌਹਰੀਆਂ, ਨਰੇਸ ਬਾਂਸਲ, ਵਿਜੈ ਬਿੱਟੂ, ਸਿਮਰਨ ਰਸਾਲਦਾਰ,ਕਰਨੈਲ ਕੈਲਾ, ਵਿਕਾਸ ਗਰਗ ਤੋਂ ਇਲਾਵਾ ਵੱਡੀ ਗਿਣਤੀ ਸਹਿਰ ਨਿਵਾਸੀ ਹਾਜ਼ਰ ਸਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।