‘ਆਪ’ ਨੂੰ ਲੋਕ ਵਿਖਾਉਣ ਉਸ ਦੀ ਅਸਲੀ ਥਾਂ : ਚੀਮਾ (ਵੀਡੀਓ)

10/18/2016 6:13:09 PM

ਸ੍ਰੀ ਆਨੰਦਪੁਰ ਸਾਹਿਬ : ਇਸ ਵਾਰ ਚੋਣਾਂ ’ਚ ਜਨਤਾ ਆਮ ਆਦਮੀ ਪਾਰਟੀ ਨੂੰ ਉਸ ਦੀ ਅਸਲੀ ਥਾਂ ਵਿਖਾ ਦੇਵੇਗੀ। ਇਹ ਕਹਿਣਾ ਹੈ ਕਿ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ। ਭਗਵੰਤ ਮਾਨ ਅਤੇ ਕੇਜਰੀਵਾਲ ’ਤੇ ਸਿਆਸੀ ਹਮਲਾ ਕਰਦਿਆਂ ਚੀਮਾ ਨੇ ਕਿਹਾ ਕਿ ਉਹ ਭਾਵੇਂ ਕਿਤੋਂ ਵੀ ਚੋਣ ਲੜ ਲੈਣ, ਹਾਰ ਹੀ ਹੋਵੇਗੀ। ਇਸ ਦੌਰਾਨ ਚੀਮਾ ਨੇ ਕਾਂਗਰਸ ਨੂੰ ਵੀ ਲੰਮੇ ਹੱਥੀਂ ਲਿਆ।
ਡਾ. ਦਲਜੀਤ ਸਿੰਘ ਚੀਮਾ ਇਲਾਕਾ ਨਿਵਾਸੀਆਂ ਵਲੋਂ ਰੱਖੇ ਗਏ ਇਕ ਸਨਮਾਨ ਸਮਾਗਮ ਵਿਚ ਹਿੱਸਾ ਲੈਣ ਲਈ ਨੂਰਪੁਰਬੇਦੀ ਪੁੱਜੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਪਨਾ ਪੰਜਾਬ ਵਿਚ ਕਦੇ ਪੂਰਾ ਨਹੀਂ ਹੋ ਸਕੇਗਾ।


Gurminder Singh

Content Editor

Related News