ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਗੱਢੇ ਝੰਡੇ, 44111 ਵੋਟਾਂ ਨਾਲ ਜਿੱਤ ਕੀਤੀ ਹਾਸਲ

Tuesday, Jun 04, 2024 - 07:00 PM (IST)

ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਗੱਢੇ ਝੰਡੇ, 44111 ਵੋਟਾਂ ਨਾਲ ਜਿੱਤ ਕੀਤੀ ਹਾਸਲ

ਹੁਸ਼ਿਆਰਪੁਰ (ਬਿਊਰੋ) - ਪੰਜਾਬ ਭਰ ਵਿਚ 1 ਜੂਨ ਨੂੰ ਲੋਕ ਸਭਾ ਚੋਣਾਂ 2024 ਹੋਈਆਂ ਸਨ, ਜਿਹਨਾਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ। ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੇ 7, 'ਆਪ' ਨੇ 3, ਅਕਾਲੀ ਦਲ ਨੇ 1, ਆਜ਼ਾਦ 2 ਸੀਟਾਂ ਹਾਸਲ ਕੀਤੀਆਂ ਹਨ। ਜੇ ਹੁਸ਼ਿਆਰਪੁਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ 44111 ਵੋਟਾਂ ਨਾਲ ਜਿੱਤ ਹਾਸਲ ਕੀਤੀ। ਚੱਬੇਵਾਲ ਨੂੰ ਕੁੱਲ 303859 ਵੋਟਾਂ ਹਾਸਲ ਹੋਈਆਂ ਹਨ, ਜਦਕਿ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ 259748 ਵੋਟਾਂ ਨਾਲ ਦੂਜੇ, ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ 199994 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ 91789 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ - ਫ਼ਤਹਿਗੜ੍ਹ ਸਾਹਿਬ ਤੋਂ ਜਿੱਤ ਹਾਸਲ ਕਰਨ ਮਗਰੋਂ ਮੀਡੀਆ ਸਾਹਮਣੇ ਆਏ ਡਾ.ਅਮਰ ਸਿੰਘ, ਦਿੱਤਾ ਵੱਡਾ ਬਿਆਨ

'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਕਾਂਗਰਸ ਤੋਂ 42097 ਵੋਟਾਂ ਨਾਲ ਅੱਗੇ

'ਆਪ' - ਡਾ. ਰਾਜਕੁਮਾਰ ਚੱਬੇਵਾਲ - 292201
ਕਾਂਗਰਸ - ਯਾਮਿਨੀ ਗੋਮਰ - 250104
ਭਾਜਪਾ - ਅਨੀਤਾ ਸੋਮ ਪ੍ਰਕਾਸ਼ - 187405
ਸ਼੍ਰੋਮਣੀ ਅਕਾਲੀ ਦਲ - ਸੋਹਣ ਸਿੰਘ ਠੰਡਲ - 89341 

ਇਹ ਵੀ ਪੜ੍ਹੋ - ਫ਼ਤਹਿਗੜ੍ਹ ਸਾਹਿਬ ਸੀਟ 'ਤੇ ਮੁੜ ਕਾਂਗਰਸ ਦਾ ਕਬਜ਼ਾ, ਲਗਾਤਾਰ ਦੂਜੀ ਵਾਰ ਜਿੱਤੇ ਡਾ. ਅਮਰ ਸਿੰਘ

'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਕਾਂਗਰਸ ਤੋਂ 7189 ਵੋਟਾਂ ਨਾਲ ਅੱਗੇ

'ਆਪ' - ਡਾ. ਰਾਜਕੁਮਾਰ ਚੱਬੇਵਾਲ - 70287
ਕਾਂਗਰਸ - ਯਾਮਿਨੀ ਗੋਮਰ -  63098
ਭਾਜਪਾ - ਅਨੀਤਾ ਸੋਮ ਪ੍ਰਕਾਸ਼ - 36850
ਅਕਾਲੀ ਦਲ - ਸੋਹਣ ਸਿੰਘ ਠੰਡਲ  -24644 

ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਕੁੱਲ 58.86 ਫ਼ੀਸਦੀ ਵੋਟਿੰਗ ਹੋਈ, ਜਿਨ੍ਹਾਂ 'ਚੋਂ ਭੁਲੱਥ 'ਚ 51.71 ਫ਼ੀਸਦੀ, ਚੱਬੇਵਾਲ 'ਚ 61.30 ਫ਼ੀਸਦੀ, ਦਸੂਹਾ 'ਚ 60.84 ਫ਼ੀਸਦੀ, ਹੁਸ਼ਿਆਰਪੁਰ 'ਚ 60.67 ਫ਼ੀਸਦੀ, ਮੁਕੇਰੀਆਂ 'ਚ 62.47 ਫ਼ੀਸਦੀ, ਫਗਵਾੜਾ 'ਚ 57.07 ਫ਼ੀਸਦੀ, ਸ਼ਾਮ ਚੁਰਾਸੀ 'ਚ 59.88 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 53.79 ਫ਼ੀਸਦੀ, ਟਾਂਡਾ ਉੜਮੁੜ 'ਚ 60.02 ਫ਼ੀਸਦੀ ਵੋਟਿੰਗ ਹੋਈ। 

ਇਸ ਵਾਰ ਚੋਣ ਮੈਦਾਨ 'ਚ ਉਤਰੇ ਉਮੀਦਵਾਰ
ਦੱਸ ਦੇਈਏ ਕਿ ਭਾਜਪਾ ਨੇ ਇਸ ਵਾਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿਤੀ ਸੀ। ਕਾਂਗਰਸ ਨੇ ਇਸ ਸੀਟ ਤੋਂ ਯਾਮਿਨੀ ਗੋਮਰ ਨੂੰ ਚੋਣ ਮੈਦਾਨ 'ਚ ਉਤਾਰਿਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ ਤੋਂ ਪਾਰਟੀ ਦੇ ਸੀਨੀਅਰ ਆਗੂ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਸੀ। ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਛੱਡ ਕੇ 'ਆਪ' ਵਿਚ ਸ਼ਾਮਲ ਹੋਏ ਡਾ. ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਹੈ। 

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : ਖ਼ਤਮ ਹੋਇਆ ਵੋਟਾਂ ਦਾ ਸਿਲਸਿਲਾ, ਫ਼ਤਹਿਗੜ੍ਹ ਸਾਹਿਬ ਵਿਖੇ 62.53 ਫ਼ੀਸਦੀ ਪਈਆਂ ਵੋਟਾਂ

ਹੁਸ਼ਿਆਰਪੁਰ ਦਾ ਚੋਣ ਇਤਿਹਾਸ
ਹੁਸ਼ਿਆਰਪੁਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ। ਇਸ ਲੋਕ ਸਭਾ ਹਲਕੇ 'ਤੇ ਕਾਂਗਰਸ ਪਾਰਟੀ ਦਾ ਕਾਫ਼ੀ ਜ਼ਿਆਦਾ ਦਬਦਬਾ ਰਿਹਾ ਹੈ। ਜੇਕਰ 1999 ਤੋਂ 2019 ਦੀ ਗੱਲ ਕਰੀਏ ਤਾਂ ਇਸ ਸੀਟ 'ਤੇ 3 ਵਾਰ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਅਤੇ 2 ਵਾਰ ਇਥੋਂ ਕਾਂਗਰਸ ਜੇਤੂ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਅਤੇ ਸੋਮ ਪ੍ਰਕਾਸ਼ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News