ਚੰਡੀਗੜ੍ਹ ਨਗਰ ਨਿਗਮ ਚੋਣਾਂ : 'ਆਮ ਆਦਮੀ ਪਾਰਟੀ' ਦੀ ਧਮਾਕੇਦਾਰ ਐਂਟਰੀ, 14 ਸੀਟਾਂ 'ਤੇ ਹਾਸਲ ਕੀਤੀ ਜਿੱਤ

Monday, Dec 27, 2021 - 03:19 PM (IST)

ਚੰਡੀਗੜ੍ਹ ਨਗਰ ਨਿਗਮ ਚੋਣਾਂ : 'ਆਮ ਆਦਮੀ ਪਾਰਟੀ' ਦੀ ਧਮਾਕੇਦਾਰ ਐਂਟਰੀ, 14 ਸੀਟਾਂ 'ਤੇ ਹਾਸਲ ਕੀਤੀ ਜਿੱਤ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਬਹੁਤ ਫੇਰ-ਬਦਲ ਦੇਖਣ ਨੂੰ ਮਿਲਿਆ ਹੈ। ਦਰਅਸਲ ਭਾਜਪਾ ਅਤੇ ਕਾਂਗਰਸ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝੱਟਕਾ ਲਗਿਆ ਹੈ। ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੇ 35 ਸੀਟਾਂ 'ਚੋਂ ਕੁੱਲ 14 'ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਅੱਜ, ਇਸ ਵਾਰ ਹੋਣਗੇ 35 ਕੌਂਸਲਰ

PunjabKesari

ਇਸ ਦੇ ਨਾਲ ਹੀ ਭਾਜਪਾ ਨੂੰ ਦੂਜਾ ਸਥਾਨ ਮਿਲਿਆ ਹੈ ਅਤੇ ਪਾਰਟੀ ਨੂੰ ਕੁੱਲ 12 ਸੀਟਾਂ ਹਾਸਲ ਹੋਈਆਂ ਹਨ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ 8 ਸੀਟਾਂ 'ਤੇ ਜਿੱਤੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਸਿਰਫ ਇਕ ਸੀਟ ਹੀ ਪਈ ਹੈ। ਭਾਜਪਾ ਦੇ ਮੇਅਰ ਰਵੀਕਾਂਤ ਆਪਣੇ ਵਾਰਡ ਨੰਬਰ-17 ਤੋਂ ਚੋਣ ਹਾਰ ਗਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜੇ : ਭਾਜਪਾ ਦੇ ਮੇਅਰ ਨੂੰ 'ਆਪ' ਉਮੀਦਵਾਰ ਨੇ ਹਰਾਇਆ

ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ 828 ਵੋਟਾਂ ਤੋਂ ਹਰਾਇਆ ਹੈ। ਭਾਜਪਾ ਦੇ ਤਿੰਨ ਸਾਬਕਾ ਮੇਅਰ ਵੀ ਹਾਰੇ ਹਨ। ਇੰਦਰ ਮੌਦਗਿਲ ਅਤੇ ਰਾਜੇਸ਼ ਕਾਲੀਆ ਚੋਣ ਹਾਰੇ ਹਨ, ਜਦੋਂ ਕਿ ਸਾਬਕਾ ਮੇਅਰ ਅਰੁਣ ਸੂਦ ਆਪਣੇ ਵਾਰਡ ਵਿੱਚ ਭਾਜਪਾ ਉਮੀਦਵਾਰ ਨੂੰ ਨਹੀਂ ਜਿਤਾ ਸਕੇ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News