'ਆਪ' ਨੂੰ ਇਕ ਹੋਰ ਝਟਕਾ, ਸੋਸ਼ਲ ਮੀਡੀਆ ਇੰਚਾਰਜ ਅਕਾਲੀ ਦਲ 'ਚ ਸ਼ਾਮਲ

Thursday, May 09, 2019 - 07:32 PM (IST)

'ਆਪ' ਨੂੰ ਇਕ ਹੋਰ ਝਟਕਾ, ਸੋਸ਼ਲ ਮੀਡੀਆ ਇੰਚਾਰਜ ਅਕਾਲੀ ਦਲ 'ਚ ਸ਼ਾਮਲ

ਬਠਿੰਡਾ (ਮੁਨੀਸ਼) : ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ 'ਆਪ' ਦੇ ਸੋਸ਼ਲ ਇੰਚਾਰਜ ਬਲਤੇਜ ਸਿੰਘ ਕਾਲਾ ਗੋਦਾਰਾਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਮੌਕੇ 'ਤੇ ਮੌਜੂਦ ਪ੍ਰਕਾਸ਼ ਸਿੰਘ ਬਾਦਲ ਵਲੋਂ ਸਿਰਪਾਓ ਦੇ ਕੇ ਕਾਲਾ ਗੋਦਾਰਾ ਨੂੰ ਅਕਾਲੀ ਦਲ 'ਚ ਸ਼ਾਮਲ ਕੀਤਾ ਗਿਆ। ਦੱਸ ਦਈਏ ਕਿ ਕਾਲਾ ਗੋਦਾਰਾ ਨਾਲ ਉਨ੍ਹਾਂ ਦੇ ਦੋ ਦਰਜਨ ਦੇ ਕਰੀਬ ਸਾਥੀ ਵੀ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਕਾਲਾ ਗੋਦਾਰਾ ਵਲੋਂ ਘਰ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ, ਜਿਸ ਨੂੰ ਵੱਡੇ ਬਾਦਲ ਨੇ ਮੱਥੇ ਨਾਲ ਲਗਾਇਆ। 

PunjabKesariਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਵੀ ਆਮ ਆਦਮੀ ਪਾਰਟੀ ਦੇ ਕਈ ਲੀਡਰ ਪਾਰਟੀ ਨੂੰ ਛੱਡ ਚੁੱਕੇ ਹਨ।


author

Anuradha

Content Editor

Related News