‘ਆਪ’ ’ਚ ਸ਼ਾਮਲ ਹੋਏ ਸਾਬਕਾ ਆਈ. ਜੀ. ਕੁੰਵਰ ਨੂੰ ਮਿਲਣ ਵਾਲਿਆਂ ਦਾ ਲੱਗਾ ਤਾਂਤਾ

Wednesday, Jun 23, 2021 - 11:40 AM (IST)

‘ਆਪ’ ’ਚ ਸ਼ਾਮਲ ਹੋਏ ਸਾਬਕਾ ਆਈ. ਜੀ. ਕੁੰਵਰ ਨੂੰ ਮਿਲਣ ਵਾਲਿਆਂ ਦਾ ਲੱਗਾ ਤਾਂਤਾ

ਅੰਮ੍ਰਿਤਸਰ (ਰਮਨ) - ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨ ਸਾਬਕਾ ਆਈ. ਜੀ. ਆਈ. ਪੀ . ਐੱਸ. ਕੁੰਵਰ ਵਿਜੈ ਪ੍ਰਤਾਪ ਨੂੰ ਪਾਰਟੀ ’ਚ ਸ਼ਾਮਲ ਕੀਤਾ। ਉਥੇ ਹੀ ਦੇਰ ਸ਼ਾਮ ਤੱਕ ਰੁਕੇ ਕੇਜਰੀਵਾਲ ਨਾਲ ਸਾਰੇ ਪੰਜਾਬ ਦੇ ਕਈ ਨੇਤਾ ਆ ਕੇ ਮਿਲੇ ਉੱਥੇ ਹੀ ਆਉਂਦੇ ਸਮੇਂ ’ਚ ਪਾਰਟੀ ਦੇ ਅੰਦਰ ਸ਼ਾਮਲ ਹੋਣ ਵਾਲੇ ਨੇਤਾਵਾਂ ਨਾਲ ਵੀ ਮਿਲੇ, ਜਦੋਂ ਤੱਕ ਆਪ ਸੁਪਮੀਰੋ ਅੰਮ੍ਰਿਤਸਰ ਰਹੇ ਤਦ ਤੱਕ ਕੁੰਵਰ ਉਨ੍ਹਾਂ ਦੇ ਨਾਲ ਹੀ ਸਨ। 

ਪੜ੍ਹੋ ਇਹ ਵੀ ਖ਼ਬਰ ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ) 

ਕੁੰਵਰ ਦੀ ਐਂਟਰੀ ਦੇ ਬਾਅਦ ਉਨ੍ਹਾਂ ਦੇ ਘਰ ਗ੍ਰੀਨ ਐਵੇਨਿਊ ਸਥਿਤ ਸ਼ਹਿਰ ਦੇ ਕਈ ਨੇਤਾ ਉਨ੍ਹਾਂ ਨੂੰ ਮਿਲਣ ਵਧਾਈਆਂ ਦੇਣ ਆਉਂਦੇ ਰਹੇ। ਬੁੱਧਵਾਰ ਵਾਲੇ ਦਿਨ ਤੋਂ ਕੁੰਵਰ ਹਲਕੇ ’ਚ ਜਾਣਾ ਸ਼ੁਰੂ ਕਰਨਗੇ ਅਤੇ ਕਈ ਪਰਿਵਾਰ ਆਮ-ਆਦਮੀ ਪਾਰਟੀ ’ਚ ਸ਼ਾਮਿਲ ਹੋਣਗੇ। ਮੰਗਲਵਾਰ ਨੂੰ ਸਮਾਜ ਸੇਵਕ ਰਵਿੰਦਰ ਸੁਲਤਾਨਵਿੰਡ ਨੂੰ ਵੀ ਕੁੰਵਰ ਵਿਜੈ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਹਲਕੇ ’ਚ ਸਰਗਰਮ ਹੋ ਕੇ ਕੰਮ ਕਰਨ ਲਈ ਕਿਹਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਬੀਤੇ ਸਮੇਂ ’ਚ ਆਮ ਆਦਮੀ ਪਾਰਟੀ ਦੇ ਕਈ ਨੇਤਾ ਚੁੱਪੀ ਧਾਰ ਕੇ ਬੈਠੇ ਹੋਏ ਸਨ ਅਤੇ ਕਈ ਵੱਡੇ ਨੇਤਾਵਾਂ ਤੋਂ ਨਰਾਜ਼ ਸਨ ਪਰ ਜਿਵੇਂ ਹੀ ਕੁੰਵਰ ਦੀ ਐਂਟਰੀ ਹੋਈ ਤਾਂ ਨਰਾਜ਼ ਨੇਤਾ ਕੁੰਵਰ ਦੇ ਕੋਲ ਪੁੱਜੇ। ਕੁੰਵਰ ਨੇ ਸਾਰਿਆਂ ਦਾ ਮਾਣ ਸਨਮਾਨ ਕਰ ਕੇ ਉਨ੍ਹਾਂ ਨੂੰ ਗਲੇ ਲਗਾਇਆ ਸਾਰਾ ਦਿਨ ਨੇਤਾਵਾਂ ਦਾ ਉਨ੍ਹਾਂ ਦੇ ਘਰ ਤਾਂਤਾ ਲਗਾ ਰਿਹਾ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


author

rajwinder kaur

Content Editor

Related News