‘ਆਪ’ ਤੇ ਕਾਂਗਰਸੀ ਵਰਕਰਾਂ ’ਚ ਹੋਈ ਲੜਾਈ, ਇੱਟਾਂ-ਰੋੜੇ ਚੱਲਣ ਨਾਲ ਕਈ ਵਿਅਕਤੀ ਹੋਏ ਜ਼ਖ਼ਮੀ

06/30/2022 6:15:54 PM

ਝਬਾਲ (ਨਰਿੰਦਰ) - ਥਾਣਾ ਝਬਾਲ ਅਧੀਨ ਆਉਂਦੇ ਬਹੁ-ਚਰਚਿਤ ਪਿੰਡ ਪੱਧਰੀ ਕਲਾਂ ਵਿਖੇ ਅੱਜ ਪੰਚਾਇਤ ਦੇ ਚੱਲ ਰਹੇ ਅਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਝਗੜਾ ਗਿਆ। ਇਸ ਝਗੜੇ ਨੇ ਉਸ ਵਕਤ ਖ਼ਤਰਨਾਕ ਰੂਪ ਅਖਤਿਆਰ ਕਰ ਲਿਆ, ਜਦੋਂ ਦੋਵਾਂ ਪਾਰਟੀਆਂ ਨੇ ਇਕ ਦੂਸਰੇ ’ਤੇ ਡਾਗਾਂ-ਸੋਟੇ ਅਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਕਾਂਗਰਸੀ ਸਰਪੰਚ ਦੇ ਪਤੀ ਸਮੇਤ ਦੋਵਾਂ ਪਾਰਟੀਆਂ ਦੇ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਦਰਜਨਾਂ ਵਾਹਨ ਟੁੱਟ ਗਏ। ਜ਼ਖ਼ਮੀ ਵਿਅਕਤੀ ਸਰਕਾਰੀ ਹਸਪਤਾਲ ਝਬਾਲ ਵਿਖੇ ਜੇਰੇ-ਇਲਾਜ ਦਾਖਲ ਹਨ। 

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ: ਹਥਿਆਰ ਸਪਲਾਈ ਕਰਨ ਵਾਲਾ ਸਤਵੀਰ ਸਿੰਘ ਫਾਰਚੂਨਰ ਕਾਰ ਸਣੇ ਗ੍ਰਿਫ਼ਤਾਰ

ਸਰਕਾਰੀ ਹਸਪਤਾਲ ਝਬਾਲ ਵਿਖੇ ਦਾਖਲ ਆਮ ਆਦਮੀ ਪਾਰਟੀ ਦੇ ਵਰਕਰ ਸਲਵਿੰਦਰ ਸਿੰਘ ਪੱਧਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੱਧਰੀ ਪਿੰਡ ਦੇ ਆਮ ਅਜਲਾਸ ਲਈ ਸਰਕਾਰੀ ਪੱਧਰੀ ਸਕੂਲ ਵਿਖੇ ਪਿੰਡ ਵਾਸੀਆਂ ਦਾ ਇਕੱਠ ਹੋਇਆ ਸੀ, ਜਿਸ ਵਿਚ ਪੰਚਾਇਤ ਸੈਕਟਰੀ ਵੀ ਹਾਜ਼ਰ ਸੀ। ਇਸੇ ਦੌਰਾਨ ਪਿੰਡ ਵਾਸੀਆਂ ਨੇ ਜਦੋਂ ਪਿੰਡ ਦੇ ਵਿਕਾਸ ਸਬੰਧੀ ਪੰਚਾਇਤ ਨਾਲ ਗੱਲਬਾਤ ਕੀਤੀ ਤਾਂ ਮਹਿਲਾ ਸਰਪੰਚ ਦੇ ਪਤੀ ਦਿਲਬਾਗ ਸਿੰਘ, ਜਿਸ ਨਾਲ ਉਸਦੇ ਪਰਿਵਾਰ ਅਤੇ ਹੋਰ ਵਿਅਕਤੀ ਪਹਿਲਾਂ ਹੀ ਲੜਾਈ ਕਰਨ ਦੀ ਤਿਆਰੀ ਕਰਕੇ ਆਏ ਸਨ, ਨੇ ਸਾਡੇ ’ਤੇ ਹਮਲਾ ਕਰਕੇ ਸਾਡੀ ਕੁੱਟਮਾਰ ਕੀਤੀ। ਇੱਟਾਂ-ਰੋੜਿਆਂ ਨਾਲ ਸਾਡੇ ਸਲਵਿੰਦਰ ਸਿੰਘ ਸਮੇਤ ਜਗਜੀਤ ਸਿੰਘ, ਦਿਲਬਾਗ ਸਿੰਘ, ਭਗਵੰਤ ਸਿੰਘ, ਗੁਰਨਾਮ ਸਿੰਘ, ਰਣਬੀਰ ਸਿੰਘ ਸਮੇਤ ਹੋਰ ਵੀ ਕਈ ਵਿਅਕਤੀ ਗੰਭੀਰ ਜ਼ਖਮੀ ਹੋ ਗਏ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਬਹੁਤ ਸਾਰੇ ਸਾਡੇ ਵਿਅਕਤੀਆਂ ਨੂੰ ਸਕੂਲ ਅੰਦਰ ਬੰਦੀ ਬਣਾ ਲਿਆ, ਜਿਨ੍ਹਾਂ ਨੂੰ ਮੌਕੇ ’ਤੇ ਝਬਾਲ ਪੁਲਸ ਨੇ ਪਹੁੰਚ ਕੇ ਛੁਡਾਇਆ ਤੇ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚੇ। ਜੇਰੇ ਇਲਾਜ ਦੂਸਰੀ ਸਰਪੰਚ ਧਿਰ, ਜੋ ਕਾਂਗਰਸ ਨਾਲ ਸਬੰਧਿਤ ਹੈ, ਦੇ ਜ਼ਖ਼ਮੀ ਹੋਏ ਸਰਪੰਚ ਦੇ ਪਤੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਉਪਰੋਕਤ ਵਿਅਕਤੀ ਸਾਡੀਆਂ ਰੋਜ਼ਾਨਾ ਜਾਣ-ਬੁੱਝ ਕੇ ਸ਼ਿਕਾਇਤਾਂ ਕਰਦਾ ਰਹਿੰਦਾ ਹੈ। ਜਦੋਂ ਵੀ ਅਜਲਾਸ ਹੋਣ ਲੱਗਦਾ ਇਵੇਂ ਰੌਲਾ-ਰੱਪਾ ਪਾਉਂਦਾ ਹੈ। ਅੱਜ ਵੀ ਜਦੋਂ ਅਜਲਾਸ ਹੋ ਰਿਹਾ ਸੀ ਤਾਂ ਸਲਵਿੰਦਰ ਸਿੰਘ ਆਪਣੇ ਹਮਾਇਤੀਆਂ ਨਾਲ ਆ ਕੇ ਰੌਲਾ ਪਾਉਣ ਲੱਗ ਪਿਆ, ਜਿਸ ’ਤੇ ਸਾਡਾ ਤਕਰਾਰ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ

ਉਪਰੋਕਤ ਵਿਅਕਤੀਆਂ ਨੇ ਸਾਡੇ ’ਤੇ ਹਮਲਾ ਕਰਕੇ ਮੇਰੀ ਕੁੱਟਮਾਰ ਕੀਤੀ, ਜਿਸ ਨਾਲ ਮੇਰੀ ਲੱਤ ਟੁੱਟ ਗਈ। ਹੋਰ ਵੀ ਸਾਡੇ ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਵਿਚ ਪਰਮਜੀਤ ਕੌਰ, ਮੰਗਤ ਸਿੰਘ, ਸ਼ੇਰੀ, ਜਸਪਾਲ ਸਿੰਘ ਅਤੇ ਸਰਬਜੀਤ ਸਿੰਘ ਜ਼ਖਮੀ ਹੋ ਗਏ। ਇਨ੍ਹਾਂ ਨੇ ਮੇਰੀ ਗੱਡੀ ਵੀ ਤੋੜ ਦਿੱਤੀ। ਇਸ ਸਬੰਧੀ ਜਦੋਂ ਥਾਣਾ ਮੁਖੀ ਪ੍ਰਭਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜਦੋਂ ਇਸ ਲੜਾਈ ਸਬੰਧੀ ਸੂਚਨਾ ਮਿਲੀ ਤਾਂ ਅਸੀਂ ਪੁਲਸ ਫੋਰਸ ਲੈ ਕੇ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਲੜਾਈ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਪੁਲਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

 


rajwinder kaur

Content Editor

Related News