ਪਾਰਟੀ ਤੋਂ ਬਾਗੀ ਹੋਏ ਖਹਿਰਾ ਤੇ ਸੰਧੂ ਖਿਲਾਫ ਸਖਤ ਕਾਰਵਾਈ!

08/10/2018 9:02:51 AM

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਬਠਿੰਡਾ ਕਨਵੈਸ਼ਨ ਕਰਨ ਵਾਲੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਖਿਲਾਫ ਪਾਰਟੀ ਦੀ ਹੋਈ ਇਕ ਮੀਟਿੰਗ ਦੌਰਾਨ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ, ਜਿਸ ਕਾਰਨ ਦੋਹਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਹੋਣ ਦੀ ਸੰਭਾਵਨਾ ਕਿਤੇ ਨਜ਼ਰ ਨਹੀਂ ਆ ਰਹੀ। ਖਹਿਰਾ ਦਾ ਬਾਗੀ ਧੜਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਬਠਿੰਡਾ ਕਨਵੈਂਸ਼ਨ 'ਚ ਪਾਸ ਕੀਤੇ ਗਏ 6 ਮਤਿਆਂ ਤੋਂ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਹਟਣਗੇ।

ਪਾਰਟੀ ਦੀ ਬੀਤੇ ਦਿਨ ਹੋਈ ਮੀਟਿੰਗ 'ਚ ਸੰਸਦ ਮੈਂਬਰ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਸਮੇਤ ਪੰਜੇ ਜ਼ੋਨ ਪ੍ਰਧਾਨ, ਜ਼ਿਲਾ ਪ੍ਰਧਾਨ, ਸਰਕਲ ਪ੍ਰਧਾਨ ਤੇ ਹੋਰ ਆਗੂ ਸ਼ਾਮਲ ਸਨ ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਤਕਰੀਬਨ ਸਾਰੇ ਆਗੂਆਂ ਨੇ ਖਹਿਰਾ ਤੇ ਸੰਧੂ ਖਿਲਾਫ ਇਕਸੁਰ ਹੋ ਕੇ ਸਿਆਸੀ ਬੰਬਾਰੀ ਕੀਤੀ ਤੇ ਦੋਸ਼ ਲਾਇਆ ਕਿ ਇਨ੍ਹਾਂ ਦੋਹਾਂ ਵਿਧਾਇਕਾਂ ਵਲੋਂ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


Related News