ਸਾਨੂੰ ਬਾਦਲਾਂ ਦੀਆਂ ਬੱਸਾਂ ਨਾਲ ਕੋਈ ਲੈਣਾ-ਦੇਣਾ ਨਹੀਂ : 'ਆਪ'

11/28/2018 2:39:32 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਬੁੱਧਵਾਰ ਨੂੰ ਟਰਾਂਸਪੋਰਟ ਵਿਭਾਗ 'ਚ ਬੱਸਾਂ ਦੇ ਪਰਮਿਟ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਟਰਾਂਸਪੋਰਟ ਮਾਫੀਆ ਪੰਜਾਬ 'ਚ ਕਾਫੀ ਸਮੇਂ ਤੋਂ ਸਰਗਰਮ ਹੈ, ਜਿਸ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਉਨ੍ਹਾਂ ਦੇ ਨਾਲ 'ਆਪ' ਆਗੂ ਅਮਨ ਅਰੋੜਾ ਵੀ ਮੌਜੂਦ ਸਨ, ਜਿਨ੍ਹਾਂ ਕਿਹਾ ਕਿ ਕਿ 10 ਸਾਲ ਬਾਦਲ ਪਰਿਵਾਰ ਨੇ ਟੂਰਿਸਟ ਬੱਸਾਂ 'ਤੇ ਆਪਣਾ ਕਬਜ਼ਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ 2 ਤਰ੍ਹਾਂ ਦੀਆਂ ਬੱਸਾਂ ਦੇ ਪਰਮਿਟ ਚੱਲਦੇ ਹਨ- ਸਟੇਜ ਕੈਰਿਜ ਪਰਮਿਟ ਤੇ ਕਾਨਟ੍ਰੈਕਟ ਕੈਰਿਜ ਪਰਮਿਟ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਬੱਸਾਂ ਸਟੇਜ ਕੈਰਿਜ ਪਰਮਿਟ ਵਾਲੀਆਂ ਬੱਸਾਂ ਹਨ, ਜੋ ਸਿਰਫ ਆਈ. ਐੱਸ. ਬੀ. ਟੀ. ਤੱਕ ਜਾ ਸਕਦੀਆਂ ਹਨ, ਜਦੋਂ ਕਿ ਇੰਡੋ-ਕੈਨੇਡੀਅਨ ਬੱਸਾਂ ਥਾਂ-ਥਾਂ ਨਹੀਂ ਰੁਕਦੀਆਂ ਪਰ ਉਹ ਡੈਸਟੀਨੇਸ਼ਨ ਤੱਕ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ 'ਚ ਪੀ. ਆਰ. ਟੀ. ਸੀ. ਬੱਸਾਂ ਦੇ ਚਲਾਨ ਇਸ ਲਈ ਕੱਟੇ ਗਏ ਕਿਉਂਕਿ ਉਨ੍ਹਾਂ ਦੇ ਪਰਮਿਟ ਆਈ. ਐੱਸ. ਬੀ. ਟੀ. ਤੱਕ ਹਨ ਪਰ ਉਹ ਬੱਸਾਂ ਏਅਰਪੋਰਟ ਤੱਕ ਗਈਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਾਦਲ ਦੀਆਂ ਬੱਸਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੁਖਪਾਲ ਖਹਿਰਾ ਵਲੋਂ ਇਨਸਾਫ ਮੋਰਚੇ ਦੀ ਸ਼ੁਰੂਆਤ 'ਤੇ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸੁਖਪਾਲ ਖਹਿਰਾ ਕੋਈ ਵੱਡਾ ਮੁੱਦਾ ਨਹੀਂ ਹੈ ਅਤੇ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਟਰਾਂਸਪੋਰਟ ਤੱਕ ਸੀਮਤ ਰੱਖਿਆ ਜਾਵੇ ਤਾਂ ਵਧੀਆ ਹੋਵੇਗਾ।


Babita

Content Editor

Related News