''ਆਪ'' ਨੇ ਵਿਰੋਧੀਆਂ ਦਾ ਸਾਥ ਦੇਣ ਵਾਲੇ ਪਵਿੱਤਰ ਸਿੰਘ ਸਮੇਤ 9 ਬਾਗੀਆਂ ਨੂੰ ਕੱਢਿਆ

09/29/2016 11:43:40 AM

ਚੰਡੀਗੜ੍ਹ : ''ਆਮ ਆਦਮੀ ਪਾਰਟੀ'' ''ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਵਾਲੇ ਨੈਸ਼ਨਲ ਕਾਊਂਸਲ ਦੇ ਮੈਂਬਰ ਪਵਿੱਤਰ ਸਿੰਘ ਸਮੇਤ 9 ਹੋਰ ਬਾਗੀ ਆਗੂਆਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ''ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾਉਂਦੇ ਹੋਏ ਕਾਰਵਾਈ ਕੀਤੀ ਗਈ ਹੈ। ਪਾਰਟੀ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਣ ਇਨ੍ਹਾਂ 9 ਆਗੂਆਂ ਨਾਲ ਪਾਰਟੀ ਦਾ ਕੋਈ ਸੰਬੰਧ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਪਵਿੱਤਰ ਸਿੰਘ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ''ਤੇ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਉਣ ਦੀ ਪੋਲ ਖੋਲ੍ਹੀ ਹੈ। ਉਨ੍ਹਾਂ ਨੇ ਪਾਰਟੀ ਦੇ ਸਹਿ ਪ੍ਰਭਾਰੀ ਜਰਨੈਲ ਸਿੰਘ ''ਤੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇਕ ਲੱਖ ਰੁਪਏ ਲੈਣ ਦਾ ਦੋਸ਼ ਲਾ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। 
ਜਰਨੈਲ ਸਿੰਘ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਚੋਣ ਖਰਚੇ ਲਈ ਇਕ ਲੱਖ ਰੁਪਏ ਲਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੈਸੇ ਲੈ ਕੇ ਪਾਰਟੀ ''ਚ ਟਿਕਟ ਦੇਣ ਦੇ ਦੋਸ਼ ਲਾਏ ਸਨ। ਪਾਰਟੀ ਨੇ ਇਕ ਅਜਿਹੀ ਹੀ ਦੋਸ਼ ਦੇ ਚੱਲਦਿਆਂ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ। ਜਰਨੈਲ ਸਿੰਘ ਦੋਹਾਂ ਮਾਮਲਿਆਂ ਨੂੰ ਵੱਖਰਾ ਦੱਸਦੇ ਹਨ, ਜਦੋਂ ਕਿ ਛੋਟੇਪੁਰ ਨੇ ਵੀ ਮੰਨਿਆ ਕਿ ਉਨ੍ਹਾਂ ਨੇ ਪਾਰਟੀ ਦੇ ਖਰਚਿਆਂ ਲਈ ਰਕਮ ਲਈ ਸੀ। ਦੂਜੇ ਪਾਸੇ ਡਾ. ਅਮਨਦੀਪ ਸਿੰਘ ਬੈਂਸ ਅਤੇ ਦਲਵਿੰਦਰ ਸਿੰਘ ਨੇ ਸੋਸ਼ਲ ਮੀਡੀਆ ''ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਖੁਦ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਗਰੇਵਾਲ ਦਾ ਕਹਿਣਾ ਹੈ ਕਿ ਪਾਰਟੀ ਆਪਣੀ ਮਾਇਨੇ ਗੁਆ ਚੁੱਕੀ ਹੈ, ਸ਼ਾਇਦ ਇਸ ਲਈ ਉਹ ਭ੍ਰਿਸ਼ਟਾਚਾਰੀਆਂ ਨੂੰ ਬਚਾ ਰਹੀ ਹੈ।
 

Babita Marhas

News Editor

Related News