ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Thursday, Jan 28, 2021 - 03:50 PM (IST)

ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਰਾਜਪੁਰਾ (ਇਕਬਾਲ) : ਨਗਰ ਕੌਂਸਲ ਚੋਣਾਂ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਵੀ ਸ਼ਹਿਰ ਦੇ 20 ਵਾਰਡਾਂ 'ਚੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਚੋਣ ਕਮੇਟੀ ਮੈਂਬਰ ਨੀਨਾ ਮਿਤਲ ਖਜ਼ਾਨਚੀ ਆਪ ਪੰਜਾਬ, ਗੁਰਪ੍ਰੀਤ ਸਿੰਘ ਧੰਮੋਲੀ, ਦੀਪਕ ਸੂਦ, ਗੁਰਪ੍ਰੀਤ ਗੁਰਪ੍ਰੀਤ ਸਿੰਘ ਸੰਧੂ, ਜਸਬੀਰ ਚੰਦੂਆਂ ਵੀ ਮੌਜੂਦ ਰਹੇ। ਉਕਤ ਆਗੂਆਂ ਨੇ ਕਿਹਾ ਕਿ ਆਪ ਵੱਲੋਂ ਈਮਾਨਦਾਰ ਅਤੇ ਪੜ੍ਹੇ-ਲਿਖੇ ਉਮੀਦਵਾਰ ਉਤਾਰੇ ਹਨ।

ਉਨ੍ਹਾਂ ਕਿਹਾ ਕਿ ਦਿੱਲੀ 'ਚ ਆਪ ਸਰਕਾਰ ਵੱਲੋਂ ਜੋ ਵਿਕਾਸ ਕਰਵਾਏ, ਉਨ੍ਹਾਂ ਨੂੰ ਅੱਗੇ ਰੱਖ ਕੇ ਚੋਣ ਲੜੀ ਜਾਵੇਗੀ। ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਖੁਸ਼ਵੰਤ ਸਿੰਘ, ਦਿਨੇਸ਼ ਮਹਿਤਾ, ਮੁਨੀਸ਼ ਬੱਤਰਾ, ਵਕੀਲ ਸੁਖਚੈਨ ਸਰਵਾਰਾ, ਵਕੀਲ ਸੰਦੀਪ ਬਾਵਾ ਸਮੇਤ ਹੋਰ ਮੌਜੂਦ ਸਨ।


author

Babita

Content Editor

Related News