ਨਗਰ ਕੌਂਸਲ ਚੋਣਾਂ ਲਈ ''ਆਪ'' ਵੱਲੋਂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Thursday, Jan 21, 2021 - 03:09 PM (IST)
ਸਮਰਾਲਾ (ਗਰਗ) : ਪੰਜਾਬ 'ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲ ਚੋਣਾਂ ਲੜਨ ਦੇ ਐਲਾਨ ਪਿੱਛੋਂ ਅੱਜ ਸਮਰਾਲਾ ਨਗਰ ਕੌਂਸਲ ਲਈ 15 ਉਮੀਦਵਾਰਾਂ 'ਚੋਂ ਪਹਿਲੀ ਸੂਚੀ ਜਾਰੀ ਕਰਦਿਆਂ 6 ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ 'ਨਵਜੋਤ ਸਿੱਧੂ' ਨੇ ਫਿਰ ਖੋਲ੍ਹਿਆ ਮੋਰਚਾ, ਟਵੀਟ ਕਰਕੇ ਆਖੀ ਇਹ ਗੱਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਇਲੈਕਸ਼ਨ ਕਮੇਟੀ ਦੇ ਮੈਂਬਰ ਅਤੇ ਸਾਬਕਾ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਸਮਰਾਲਾ ਨਗਰ ਕੌਂਸਲ ਦੀ ਚੋਣ ਲਈ ਪਹਿਲੀ ਸੂਚੀ 'ਚ ਜੋ 6 ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਮੈਦਾਨ 'ਚ ਉਤਾਰੇ ਗਏ ਹਨ, ਉਨ੍ਹਾਂ 'ਚ ਵਾਰਡ ਨੰਬਰ-2 ਤੋਂ ਸੁਰੇਸ਼ ਕੁਮਾਰ, ਵਾਰਡ ਨੰਬਰ-5 ਤੋਂ ਅੰਮ੍ਰਿਤ ਪੁਰੀ, ਵਾਰਡ ਨੰਬਰ-6 ਤੋਂ ਡਾ. ਸੋਹਣ ਲਾਲ ਬਲੱਗਣ, ਵਾਰਡ ਨੰਬਰ-10 ਤੋਂ ਤੇਜਿੰਦਰ ਸਿੰਘ ਗਰੇਵਾਲ, ਵਾਰਡ ਨੰਬਰ-12 ਤੋਂ ਹਰਪ੍ਰੀਤ ਸਿੰਘ ਅਤੇ ਵਾਰਡ-ਨੰਬਰ 14 ਤੋਂ ਪ੍ਰੀਤਮ ਸਿੰਘ ਚੋਣ ਲੜ੍ਹਨਗੇ।
ਇਹ ਵੀ ਪੜ੍ਹੋ : ਕੁਰਾਲੀ 'ਚ ਭਾਜਪਾ ਆਗੂਆਂ ਨੇ ਲਾਈ 'ਅਸਤੀਫ਼ਿਆਂ' ਦੀ ਝੜੀ, ਜਾਣੋ ਕੀ ਰਿਹਾ ਕਾਰਨ
ਉਨ੍ਹਾਂ ਅੱਗੇ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਸੂਚੀ ਆਉਂਦੇ ਦਿਨਾਂ 'ਚ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਸ ਵਾਰ ਸਮਰਾਲਾ ਨਗਰ ਕੌਂਸਲ 'ਚ ਆਮ ਆਦਮੀ ਪਾਰਟੀ ਪੂਰਨ ਬਹੁਮੱਤ ਹਾਸਲ ਕਰੇਗੀ, ਕਿਉਂਕਿ ਸਮਰਾਲਾ ਸ਼ਹਿਰ ਵਾਸੀ ਪਿਛਲੇ 25 ਸਾਲਾਂ ਤੋਂ ਜੋ ਨਰਕ ਭੋਗ ਰਹੇ ਹਨ, ਉਸ ਤੋਂ ਸਾਰੇ ਭਲੀ-ਭਾਂਤ ਜਾਣੂੰ ਹਨ। ਉਨ੍ਹਾਂ ਕਿਹਾ ਕਿ ਲੋਕ ਇਹ ਜਾਣ ਚੁੱਕੇ ਹਨ ਕਿ ਦੋਵੇਂ ਰਵਾਇਤੀ ਪਾਰਟੀਆਂ ਰਲ ਕੇ ਕਿਵੇਂ ਉਨ੍ਹਾਂ ਨੂੰ ਬੇਵਕੂਫ਼ ਬਣਾਉਂਦੀਆਂ ਸਨ ਅਤੇ ਪਹਿਲਾਂ ਵੱਖ-ਵੱਖ ਝੰਡੇ ਥੱਲੇ ਚੋਣਾਂ ਲੜ ਕੇ, ਬਾਅਦ 'ਚ ਇਕੱਠੇ ਹੋ ਕੇ ਵਿਕਾਸ ਦਾ ਝੂਠਾ ਝਾਂਸਾ ਦੇ ਕੇ ਵੋਟਾਂ ਹਾਸਲ ਕਰ ਲੈਂਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਆਮ ਲੋਕ ਇਨ੍ਹਾਂ ਦੀਆਂ ਚਾਲਾਂ 'ਚ ਨਹੀਂ ਆਉਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਮਰਾਲਾ ਦਾ ਸੱਚਮੁੱਚ ਵਿਕਾਸ ਕਰਵਾਉਣ 'ਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰੀ ਲਾਲ ਸਮਰਾਲਾ, ਮੇਜਰ ਸਿੰਘ ਬਾਲਿਓਂ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ, ਮਲਕੀਤ ਸਿੰਘ ਬਾਲਿਓਂ, ਦਲਵੀਰ ਸਿੰਘ ਗਗੜਾ, ਗੁਰਪ੍ਰੀਤ ਸਿੰਘ ਗੋਸਲਾਂ ਤੋਂ ਇਲਾਵਾ ਸਮਰਾਲਾ ਨਗਰ ਕੌਂਸਲ ਲਈ ਮੈਦਾਨ ਵਿੱਚ ਉਤਾਰੇ 6 ਉਮੀਦਵਾਰ ਵੀ ਸ਼ਾਮਲ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ