ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ

Thursday, Dec 31, 2020 - 11:03 AM (IST)

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ

ਰਾਜਪੁਰਾ (ਇਕਬਾਲ) : ਨਵੀਂ ਅਨਾਜ ਮੰਡੀ ਵਿਖੇ ਸਥਿਤ ਆਮ ਆਦਮੀ ਦਫ਼ਤਰ ਵਿਖੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਟੀ ਦੀ ਸੂਬਾ ਖਜ਼ਾਨਚੀ ਨੀਨਾ ਮਿੱਤਲ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ। ਇਸ ’ਚ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਸਮੇਤ ਸੀਨੀਅਰ ‘ਆਪ’ ਆਗੂ ਗੁਰਪ੍ਰੀਤ ਸਿੰਘ ਧੰਮੋਲੀ, ਸ਼ਹਿਰੀ ਪ੍ਰਧਾਨ ਦਿਨੇਸ਼ ਮਹਿਤਾ , ਬਲਾਕ ਪ੍ਰਧਾਨ ਇਸਲਾਮ ਅਲੀ, ਵਕੀਲ ਸੰਦੀਪ ਬਾਵਾ, ਬਲਾਕ ਨੇ ਸ਼ਿਰਕਤ ਕੀਤੀ। ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਨੇ ਕਿਹਾ ਇਸ ਵਾਰ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ’ਤੇ ਨਗਰ ਕੌਂਸਲ ਦੀਆਂ ਚੋਣਾਂ ਲੜਨ ਜਾ ਰਹੀ ਹੈ।

ਰਾਜਪੁਰਾ ਸ਼ਹਿਰ ਦੀਆਂ 31 ਦੀਆਂ 31 ਸੀਟਾਂ ’ਤੇ ‘ਆਪ’ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਉਨ੍ਹਾਂ ਕਿਹਾ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਈਮਾਨਦਾਰ ਪੜ੍ਹੇ-ਲਿਖੇ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ। ਨੀਨਾ ਮਿੱਤਲ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਵਾਰਡ ’ਚੋਂ ਚੋਣ ਲੜਨ ਲਈ ਦਰਖ਼ਾਸਤਾਂ ਮੰਗੀਆਂ ਗਈਆਂ ਹਨ। ਜਲਦ ਹੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪਾਰਟੀ ਦਾ ਮੁੱਖ ਮਕਸਦ ਨਗਰ ਕੌਂਸਲ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਇਸਲਾਮ ਅਲੀ, ਸੰਦੀਪ ਬਾਵਾ ਆਦਿ ਵੀ ਮੌਜੂਦ ਸਨ।


author

Babita

Content Editor

Related News