ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਲਗਾਉਣ ਵਾਲੇ ‘ਆਪ’ ਵਰਕਰਾਂ ’ਤੇ ਪਾਰਟੀ ਦੀ ਵੱਡੀ ਕਾਰਵਾਈ

Monday, Apr 18, 2022 - 09:29 PM (IST)

ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਲਗਾਉਣ ਵਾਲੇ ‘ਆਪ’ ਵਰਕਰਾਂ ’ਤੇ ਪਾਰਟੀ ਦੀ ਵੱਡੀ ਕਾਰਵਾਈ

ਮਲੋਟ/ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਦੇਣ ਵਾਲੇ ਤਿੰਨ ਆਗੂਆਂ  ’ਤੇ ਆਮ ਆਦਮੀ ਪਾਰਟੀ ਨੇ ਸਖ਼ਤ ਕਾਰਵਾਈ ਕੀਤੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਮਾਨ ਨੇ ਤਿੰਨਾਂ ਆਗੂਆਂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕੀਤੀ ਗਈ ਹੈ। ਬਰਖਾਸਤ ਕੀਤੇ ਆਗੂਆਂ ਵਿਚ ਬਲਾਕ ਪ੍ਰਧਾਨ ਰਾਜੀਵ ਉੱਪਲ, ਸਕੱਤਰ ਯੂਥ ਸਾਹਿਲ ਮੋਂਗਾ, ਸਕੱਤਰ ਯੂਥ ਗੁਰਮੇਲ ਸਿੰਘ ਸ਼ਾਮਲ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਮੰਤਰੀ ਬਲਜੀਤ ਕੌਰ ਵਲੋਂ ਵੀ ਇਨ੍ਹਾਂ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਜਨਾਲਾ ਨੇੜੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਜ਼ੋਰਦਾਰ ਧਮਾਕਾ, 12 ਸਾਲਾ ਬੱਚੇ ਦੀ ਮੌਤ

PunjabKesari

ਪ੍ਰਦਰਸ਼ਨ ਕਰ ਰਹੇ ਇਨ੍ਹਾਂ ਵਰਕਰਾਂ ਨੇ ਸਿੱਧੇ ਤੌਰ ’ਤੇ ਦੋਸ਼ ਲਾਏ ਕਿ ਬੇਸ਼ੱਕ ਪੰਜਾਬ ਵਿਚ ਸਰਕਾਰ ‘ਆਪ’ ਦੀ ਹੈ ਅਤੇ ਮਲੋਟ ਤੋਂ ਵਿਧਾਇਕ ਵੀ ‘ਆਪ’ ਪਾਰਟੀ ਦੇ ਹੀ ਚੁਣੇ ਗਏ ਹਨ ਪਰ ਮਲੋਟ ’ਚ ਕੰਮ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਹੋ ਰਹੇ ਹਨ, ਜਦੋਂ ਕਿ ‘ਆਪ’ ਦੇ ਵਰਕਰਾਂ ਦੀ ਪੁੱਛ ਪੜਤਾਲ ਨਹੀਂ ਹੈ । ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਡਾ. ਬਲਜੀਤ ਕੌਰ ਦੇ ਆਲੇ ਦੁਆਲੇ ਜੋ ਘੇਰਾ ਬਣ ਚੁੱਕਿਆ ਹੈ, ਉਹ ਅਕਾਲੀ ਅਤੇ ਕਾਂਗਰਸੀ ਵਰਕਰਾਂ ਦਾ ਹੈ । ਇਸ ਲਈ ਮਲੋਟ ’ਚ ਅਕਾਲੀ ਅਤੇ ਕਾਂਗਰਸੀਆਂ ਦੇ ਕੰਮ ਤਾਂ ਹੋ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਵਰਕਰ ਦੀ ਕੋਈ ਸੁਣਵਾਈ ਨਹੀਂ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ, ਲਏ ਵੱਡੇ ਫ਼ੈਸਲੇ

ਉਨ੍ਹਾਂ ਨੇ ਸਿੱਧੇ ਤੌਰ ਤੇ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਭਾਵੇਂ ਡਾ ਬਲਜੀਤ ਕੌਰ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਕਤ ਦਾ ਕਹਿਣਾ ਸੀ ਜਿਹੜਾ ਸਿਸਟਮ ਪਹਿਲਾਂ ਸੀ, ਉਹੀ ਹੁਣ ਚੱਲ ਰਿਹਾ ਹੈ। ਪੰਜਾਬ ਨੂੰ ਲੁੱਟਣ ਦਾ ਕੰਮ, ਨਸ਼ੇ ਅਤੇ ਭ੍ਰਿਸ਼ਟਾਚਾਰ ਅਜੇ ਤਕ ਬੰਦ ਨਹੀਂ ਹੋਇਆ ਹੈ। ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਵਲੋਂ ਜਾਰੀ ਪੱਤਰ ਨੂੰ ਉਹ ਨਹੀਂ ਮੰਨਦੇ ਹਨ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ, ਫਿਰ ਤੋਂ ਖੁੱਲ੍ਹੀ ਇਹ ਵਿਵਾਦਤ ਮਾਮਲੇ ਦੀ ਫਾਈਲ


author

Gurminder Singh

Content Editor

Related News