ਚੋਣਾਂ ’ਚ ਜਿੱਤ ਦੇ ਨਾਲ ‘ਆਪ’ ਦੀ ਝੋਲੀ ’ਚ ਰਾਜ ਸਭਾ ’ਚ ਵੀ ਗੱਫੇ

Friday, Mar 11, 2022 - 01:19 PM (IST)

ਚੋਣਾਂ ’ਚ ਜਿੱਤ ਦੇ ਨਾਲ ‘ਆਪ’ ਦੀ ਝੋਲੀ ’ਚ ਰਾਜ ਸਭਾ ’ਚ ਵੀ ਗੱਫੇ

ਨਵੀਂ ਦਿੱਲੀ– ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਚੱਲਣ ਨਾਲ ਕਾਂਗਰਸੀ ਆਗੂਆਂ ਦੀ ਪੰਜਾਬ ਤੋਂ ਰਾਜ ਸਭਾ ਦੀ ਸੀਟ ਹਾਸਲ ਕਰਨ ਦੀ ਉਮੀਦ ਮਿੱਟੀ ਵਿਚ ਮਿਲ ਗਈ ਹੈ। ਹਾਲਤ ਇਹ ਬਣ ਗਈ ਹੈ ਕਿ ਭਾਜਪਾ ਅਤੇ ਅਕਾਲੀ ਦਲ ਮਿਲ ਕੇ ਵੀ ਇਕ ਸੀਟ ਤੱਕ ਦਾ ਦਾਅਵਾ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਕੋਲ ਰਾਜ ਸਭਾ ਦੀਆਂ 5 ਵਿਚੋਂ ਘੱਟੋ-ਘੱਟ 4 ਸੀਟਾਂ ਜਿੱਤਣ ਦਾ ਮੌਕਾ ਹੈ।

ਇਹ ਵੀ ਪੜ੍ਹੋ– ਚੋਣ ਸੂਬਿਆਂ ’ਚ ਨਹੀਂ ਚੱਲਿਆ ਕਿਸਾਨ ਅੰਦੋਲਨ ਦਾ ਦਾਅ

ਸ਼ਮਸ਼ੇਰ ਸਿੰਘ ਦੂਲੋਂ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ, ਦੋਵੇਂ 2 ਅਪ੍ਰੈਲ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹਨ। ਭਵਿੱਖ ਵਿਚ ਉਨ੍ਹਾਂ ਦੇ ਰਾਜ ਸਭਾ ਦਾ ਮੈਂਬਰ ਬਣਨ ਦੀ ਸੰਭਾਵਨਾ ਨਹੀਂ ਹੈ। ਤਿੰਨ ਸੀਟਾਂ ਲਈ ਰਾਜ ਸਭਾ ਦੀਆਂ ਚੋਣਾਂ ਪਹਿਲਾਂ ਹੋਣਗੀਆਂ ਅਤੇ ਇਸ ਲਈ ਹਰੇਕ ਉਮੀਦਵਾਰ ਨੂੰ 40-40 ਵੋਟਾਂ ਦੀ ਲੋੜ ਹੋਵੇਗੀ। ਰਾਜ ਸਭਾ ਦੀਆਂ ਚੋਣਾਂ ਦੇ ਇਸ ਪਹਿਲੇ ਦੌਰ ਵਿਚ ਆਮ ਆਦਮੀ ਪਾਰਟੀ ਘੱਟੋ-ਘੱਟ 2 ਸੀਟਾਂ ਜਿੱਤੇਗੀ, ਤੀਜੀ ਸੀਟ ਵਿਰੋਧੀ ਧਿਰ ਨੂੰ ਮਿਲ ਸਕਦੀ ਹੈ ਪਰ ਇਹ ਉਦੋਂ ਮਿਲੇਗੀ ਜੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਇਕ ਹੋਰ ਪਾਰਟੀ ਨਾਲ ਆ ਜਾਵੇ। ਨਹੀਂ ਤਾਂ ਤੀਜੀ ਸੀਟ ਵੀ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਚਲੀ ਜਾਵੇਗੀ। 2 ਸੀਟਾਂ ਲਈ 2 ਸਾਲ ਬਾਅਦ ਹੋਣ ਵਾਲੀ ਚੋਣ ਹੋਵੇਗੀ ਅਤੇ 117 ਵਿਧਾਇਕ ਵੋਟ ਪਾਉਣਗੇ।

ਇਹ ਵੀ ਪੜ੍ਹੋ– ਮੁੱਖ ਮੰਤਰੀ ਰਹਿੰਦਿਆਂ ਚੰਨੀ-ਧਾਮੀ ਹੀ ਨਹੀਂ, ਕਈ ਆਗੂ ਕਰ ਚੁੱਕੇ ਹਨ ਹਾਰ ਦਾ ਸਾਹਮਣਾ

ਨਰੇਸ਼ ਗੁਜਰਾਲ (ਸ਼੍ਰੋਮਣੀ ਅਕਾਲੀ ਦਲ) ਅਤੇ ਸ਼ਵੇਤ ਮਲਿਕ (ਭਾਜਪਾ) ਵੀ ਰਾਜ ਸਭਾ ਤੋਂ ਸੇਵਾਮੁਕਤ ਹੋ ਜਾਣਗੇ। ‘ਆਪ’ ਵਰਗੀ ਨਵੀਂ ਪਾਰਟੀ 4-5 ਰਾਜ ਸਭਾ ਦੇ ਮੈਂਬਰਾਂ ਦਾ ਦੂਜਾ ਜੱਥਾ ਸੰਸਦ ਵਿਚ ਭੇਜੇਗੀ। ਪੰਜਾਬ ਦਾ ਲੋਕ ਫਤਵਾ ਅਜਿਹਾ ਹੈ ਕਿ ‘ਆਪ’ ਰਾਜ ਸਭਾ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰੇਗੀ ਅਤੇ ਰਾਜ ਸਭਾ ਵਿਚ ਕਾਂਗਰਸ ਦੀ ਤਾਕਤ 34 ਤੋਂ ਘੱਟ ਕੇ 31 ਰਹਿ ਜਾਵੇਗੀ। ਕਾਂਗਰਸ ਹਿਮਾਚਲ ਪ੍ਰਦੇਸ਼ ਅਤੇ ਅਸਾਮ ਤੋਂ ਵੀ ਇਕ-ਇਕ ਸੀਟ ਹਾਰ ਰਹੀ ਹੈ। ਹਿਮਾਚਲ ਪ੍ਰਦੇਸ਼ ਤੋਂ ਆਨੰਦ ਸ਼ਰਮਾ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ। ਇਹ ਚੋਣ ਨਤੀਜੇ ਕਾਂਗਰਸ ਅਤੇ ਅਕਾਲੀ ਦਲ ਲਈ ਇਕ ਵੱਡਾ ਝਟਕਾ ਹਨ।

ਇਹ ਵੀ ਪੜ੍ਹੋ– ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਵੀ ਖਿੜਿਆ ਕਮਲ​​​​​​​


author

Rakesh

Content Editor

Related News