ਖਹਿਰੇ ਦੀਆਂ ਅਕਾਲੀਆਂ ਨੂੰ ਰਾਜਸੀ ਟਕੋਰਾਂ ਚਰਚਾ ''ਚ!
Sunday, Jul 30, 2017 - 10:48 PM (IST)
ਲੁਧਿਆਣਾ (ਮੁੱਲਾਂਪੁਰੀ)-ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਹਿਲੀ ਪੰਜਾਬ ਫੇਰੀ ਦੌਰਾਨ ਮਾਲਵੇ ਦੇ ਚਾਰ ਸ਼ਹਿਰਾਂ ਵਿਚ ਪਾਰਟੀ ਵਰਕਰਾਂ ਨਾਲ ਰੂ-ਬਰੂ ਹੁੰਦੇ ਹੋਏ ਜਿਥੇ ਉਨ੍ਹਾਂ ਦੀ ਪਿੱਠ ਥਾਪੜੀ, ਉਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਚ ਆਰੰਭੀ ਜਬਰ ਵਿਰੋਧੀ ਰੈਲੀ ਦੀ ਹਵਾ ਕੱਢਦਿਆਂ ਅਕਾਲੀ ਦਲ ਨੂੰ ਰਾਜਸੀ ਟਕੋਰਾਂ ਕਰ ਕੇ ਖੂਬ ਭੰਡਿਆ। ਮੀਡੀਏ ਵਿਚ ਆਈਆਂ ਰਿਪੋਰਟਾਂ ਤੋਂ ਬਾਅਦ ਰਾਜਸੀ ਹਲਕਿਆਂ ਵਿਚ ਇਹ ਚਰਚਾ ਛਿੜ ਗਈ ਹੈ ਕਿ ਹੁਣ ਸ. ਖਹਿਰਾ ਕਾਂਗਰਸ ਸਰਕਾਰ ਦੇ ਹਰ ਫਰਮਾਨ ਅਤੇ ਕਾਰਵਾਈ 'ਤੇ ਬਾਜ਼ ਦੀ ਅੱਖ ਰੱਖਣਗੇ। ਇਸ ਤੋਂ ਇਲਾਵਾ ਅਕਾਲੀ ਦਲ ਨੂੰ ਫਿਰ ਦਸਾ ਸਾਲਾਂ ਜੋ ਲੋਕਾਂ 'ਤੇ ਕੀਤੇ ਜਬਰ ਤੋਂ ਇਲਾਵਾ ਵੱਖ-ਵੱਖ ਮਾਫੀਏ ਦੀ ਥਾਪੜੀ ਪਿੱਠ ਨੂੰ ਜਗ ਜ਼ਾਹਿਰ ਕਰਨ ਲਈ ਕੋਈ ਮੌਕਾ ਹੱਥੋਂ ਨਹੀਂ ਗਵਾਉਣਗੇ, ਜਿਸ ਤਰੀਕੇ ਨਾਲ ਖਹਿਰੇ ਨੇ ਮਾਲਵੇ ਦੇ ਦੌਰੇ ਦੌਰਾਨ ਅਕਾਲੀ ਦਲ ਨੂੰ ਖਰੀਆਂ ਖਰੀਆਂ ਅਤੇ ਰਾਜਸੀ ਟਕੋਰਾਂ ਕਰ ਕੇ ਰਾਜਸੀ ਤਾਨੇ ਮਿਹਣੇ ਮਾਰੇ ਹਨ, ਉਸ ਨੂੰ ਲੈ ਕੇ ਅਕਾਲੀ ਦਲ ਕੋਲ ਕੋਈ ਤੋੜ ਦੇਣ ਲਈ ਜਵਾਬ ਲੱਭਣਾ ਹਾਲ ਦੀ ਘੜੀ ਕਿਸੇ ਅਕਾਲੀ ਨੇਤਾ ਦੇ ਮੂੰਹੋਂ ਨਿਕਲਣ ਦੀ ਹਿੰਮਤ ਨਹੀਂ ਕਰ ਰਿਹਾ ਕਿਉਂਕਿ ਖਹਿਰਾ ਬੇਟੋਕ ਬੋਲ ਕੇ ਆਪਣੀ ਗੱਲ ਆਖਣ ਵਿਚ ਤੇਜ਼ਤਰਾਰ ਦੱਸੇ ਜਾ ਰਹੇ ਹਨ।
