ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

Tuesday, Apr 05, 2022 - 03:03 PM (IST)

ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਪਾਣੀ ਦੇ ਰੇਟ ਘਟਾਉਣ ਦੇ ਮੁੱਦੇ 'ਤੇ ਸੈਕਟਰ-17 'ਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਨੇ ਪਾਣੀ ਦੀਆਂ ਵਾਛੜਾਂ ਕੀਤੀਆਂ। ਪਾਰਟੀ ਦੇ ਕਾਰਕੁੰਨ ਬੈਰੀਕੇਡ ਤੋੜ ਕੇ ਨਗਰ ਨਿਗਮ ਦਫ਼ਤਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੌਰਾਨ ਪੁਲਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। 'ਆਪ' ਆਗੂ ਪ੍ਰੇਮ ਗਰਗ, ਪਰਦੀਪ ਛਾਬੜਾ ਸਮੇਤ ਕਈ ਹੋਰ ਕੌਂਸਲਰ ਮੁੱਖ ਤੌਰ 'ਤੇ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ : ਰੱਬ ਅਜਿਹੀ ਕਲਯੁਗੀ ਮਾਂ ਕਿਸੇ ਬੱਚੇ ਨੂੰ ਨਾ ਦੇਵੇ, ਇਸ ਮਾਸੂਮ ਨਾਲ ਜੋ ਹੋਇਆ, ਸੁਣ ਯਕੀਨ ਨਹੀਂ ਕਰ ਸਕੋਗੇ

PunjabKesari

ਸ਼ਹਿਰ ਦੀਆਂ ਕਾਲੋਨੀਆਂ ਅਤੇ ਸੈਕਟਰਾਂ ਤੋਂ ਵੀ ਲੋਕ ਇੱਥੇ ਪ੍ਰਦਰਸ਼ਨ ਕਰਨ ਲਈ ਪੁੱਜੇ ਹੋਏ ਸਨ। ਕਰੀਬ ਅੱਧਾ ਦਰਜਨ ਬੱਸਾਂ 'ਚ ਇੱਥੇ ਪ੍ਰਦਰਸ਼ਨ ਕਰਨ ਲਈ ਕਾਰਕੁੰਨਾਂ ਨੂੰ ਲਿਆਂਦਾ ਗਿਆ ਸੀ।

PunjabKesari

ਪੁਲਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋਂ ਬੈਰੀਕੇਡ ਕਰਾਸ ਕਰਨ ਤੋਂ ਪੁਲਸ ਨੇ ਕਾਰਕੁੰਨਾਂ ਨੂੰ ਰੋਕਿਆ ਤਾਂ ਇਸ ਦੌਰਾਨ ਉਹ ਭੜਕ ਗਏ। ਪੁਲਸ ਨੇ ਜਵਾਬ 'ਚ ਪਾਣੀ ਦੀਆਂ ਵਾਛੜਾਂ ਕੀਤੀਆਂ। ਪਾਣੀ ਦੇ ਪ੍ਰੈਸ਼ਰ ਕਾਰਨ ਕਈ ਕਾਰਕੁੰਨ ਪਿੱਛੇ ਜਾ ਕੇ ਡਿਗ ਪਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਚੰਡੀਗੜ੍ਹ 'ਚ 2 ਸਾਲ ਬਾਅਦ ਮਿਲੀ 'ਮਾਸਕ' ਤੋਂ ਆਜ਼ਾਦੀ, ਹੁਣ ਨਹੀਂ ਕੱਟਿਆ ਜਾਵੇਗਾ ਚਲਾਨ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News