ਮੰਤਰੀ ਧਰਮਸੋਤ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰਦੇ ਪੁਲਸ ਨੇ ਚੁੱਕੇ ''ਆਪ'' ਆਗੂ (ਵੀਡੀਓ)

08/28/2020 6:36:31 PM

ਨਾਭਾ (ਰਾਹੁਲ ਖੁਰਾਣਾ)— 64 ਕਰੋੜ ਰੁਪਏ ਦੇ ਕਰੀਬ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਮਾਮਲੇ ਨੂੰ ਲੈ ਕੇ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ 'ਆਪ' ਆਗੂਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਇਸ ਦੌਰਾਨ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਭਾ ਰੋਹਟੀ ਦੀ ਪੁਲਸ 'ਆਪ' ਦੇ ਆਗੂਆਂ ਨੂੰ ਜਬਰਨ ਚੁੱਕ ਕੇ ਰੋਹਟੀ ਪੁਲਸ ਚੌਕੀ 'ਚ ਲੈ ਗਈ।

ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਡਿਲਿਵਰੀ ਲਈ ਆਈ ਜਨਾਨੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

PunjabKesari

ਇਸ ਮੌਕੇ ਭੜਕੇ 'ਆਪ' ਆਗੂ ਚੇਤਨ ਜੋੜੇਮਾਜਰਾ ਨੇ ਕਿਹਾ ਕਿ ਪੁਲਸ ਜਿੰਨੇ ਮਰਜ਼ੀ ਸਾਡੇ 'ਤੇ ਪਰਚੇ ਦਰਜ ਕਰ ਲਵੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਅਸੀਂ ਧਰਨਾ ਲਗਾਤਾਰ ਜਾਰੀ ਰੱਖਾਂਗੇ। ਅਸੀਂ ਆਪਣੀ ਪਾਰਟੀ ਹਾਈਕਮਾਂਡ ਨੂੰ ਇਸ ਬਾਬਤ ਸਾਰੀ ਜਾਣਕਾਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 5900 ਤੋਂ ਪਾਰ

PunjabKesari

ਪੁਲਸ ਵੱਲੋਂ ਧਾਰਾ 188 ਤੇ 269 ਆਈ. ਪੀ. ਸੀ. ਦੇ ਤਹਿਤ 'ਆਪ' ਆਗੂਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਸਾਰੇ ਹੀ 'ਆਪ' ਆਗੂਆਂ ਨੂੰ ਫੜ ਕੇ ਨਾਭਾ ਦੇ ਰੋਹਟੀ ਪੁਲ ਚੌਕੀ 'ਚ ਉਨ੍ਹਾਂ ਨੂੰ ਲੈ ਗਏ। ਇਸ ਮੌਕੇ 'ਤੇ 'ਆਪ' ਆਗੂਆਂ ਦਾ ਸਾਰਾ ਸਾਮਾਨ ਟੈਂਟ ਲਾਊਡ ਸਪੀਕਰ ਜਨਰੇਟਰ ਸਾਰਾ ਹੀ ਸਾਮਾਨ ਪੁਲਸ ਵੱਲੋਂ ਜ਼ਬਤ ਕੀਤਾ ਗਿਆ।
ਇਸ ਮੌਕੇ ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਕਿਹਾ ਕਿ ਅਸੀਂ ਇਨ੍ਹਾਂ 'ਤੇ 188 ਅਤੇ 269 ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਨ੍ਹਾਂ ਵੱਲੋਂ ਉਲੰਘਣਾ ਕੀਤੀ ਗਈ ਹੈ, ਜਿਸ ਕਰਕੇ ਅਸੀਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਹੁਣ ਜਲੰਧਰ 'ਚ ਨੂੰਹ ਨੇ ਘਰੋਂ ਕੱਢੀ ਸੱਸ, ਜਾਣੋ ਕੀ ਹੈ ਮਾਮਲਾ (ਵੀਡੀਓ)


shivani attri

Content Editor

Related News