ਸੁਰਿੰਦਰ ਕੌਰ 'ਤੇ AAP ਦੇ ਵੱਡੇ ਦੋਸ਼, ਪਵਨ ਟੀਨੂੰ ਬੋਲੇ-ਅਹੁਦੇ ਦੀ ਕੀਤੀ ਦੁਰਵਰਤੋਂ (ਵੀਡੀਓ)

Monday, Jul 08, 2024 - 05:36 PM (IST)

ਸੁਰਿੰਦਰ ਕੌਰ 'ਤੇ AAP ਦੇ ਵੱਡੇ ਦੋਸ਼, ਪਵਨ ਟੀਨੂੰ ਬੋਲੇ-ਅਹੁਦੇ ਦੀ ਕੀਤੀ ਦੁਰਵਰਤੋਂ (ਵੀਡੀਓ)

ਜਲੰਧਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਸਮੇਤ ਕਾਂਗਰਸ ਲੀਡਰਸ਼ਿਪ 'ਤੇ ਵੱਡੇ ਦੋਸ਼ ਲਾਏ ਕਿ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਬੀਬੀ ਸੁਰਿੰਦਰ ਕੌਰ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ 'ਚ ਜੂਨੀਅਰ ਇੰਜੀਨੀਅਰ ਭਰਤੀ ਕਰਵਾਇਆ, ਜਿਸ ਦਾ ਸਬੂਤ ਉਨ੍ਹਾਂ ਨੇ ਮੀਡੀਆ ਨੂੰ ਦਿਖਾਇਆ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਪੜ੍ਹੋ ਅਗਲੇ ਦਿਨਾਂ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ

ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੁਰਿੰਦਰ ਕੌਰ ਦੇ ਇਲਾਕੇ 'ਚ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਹਨ ਪਰ ਉਨ੍ਹਾਂ ਦਾ ਕਿਸੇ ਹੋਰ ਵੱਲ ਧਿਆਨ ਨਹੀਂ ਗਿਆ, ਸਗੋਂ ਆਪਣੇ ਹੀ ਘਰ 'ਚ ਧਿਆਨ ਗਿਆ। ਪਵਨ ਟੀਨੂੰ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਆਪਣੇ ਵਾਰਡ 'ਚ ਕਦੇ ਕੋਈ ਕੰਮ ਨਹੀਂ ਕੀਤਾ। ਇਹ ਸਰਾਸਰ ਜਨਤਾ ਨਾਲ ਧੋਖਾ ਹੈ ਅਤੇ ਸਰਕਾਰ ਦੇ ਖ਼ਜ਼ਾਨੇ 'ਤੇ ਡਾਕਾ ਹੈ। ਉਨ੍ਹਾਂ ਕਿਹਾ ਕਿ ਇਹ ਹੀ ਕਾਂਗਰਸ ਦਾ ਕਲਚਰ ਹੈ ਅਤੇ ਗਰੀਬਾਂ ਅਤੇ ਆਮ ਲੋਕਾਂ ਨਾਲ ਹੇਰਾ-ਫੇਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਵਰੇਜ ਕਰ ਰਹੇ ਪੱਤਰਕਾਰ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਪਵਨ ਟੀਨੂੰ ਨੰ ਕਿਹਾ ਕਿ ਸੁਰਿੰਦਰ ਕੌਰ ਨੇ ਇਲਾਕੇ ਦੇ ਕਿਸੇ ਵੀ ਨੌਜਵਾਨ ਨੂੰ ਨੌਕਰੀ 'ਤੇ ਨਹੀਂ ਲਵਾਇਆ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਅਜਿਹੇ ਲੋਕਾਂ ਨੂੰ ਵੋਟ ਨਾ ਪਾਉਣ ਅਤੇ ਜੇਕਰ ਇਹ ਜਿੱਤ ਗਏ ਤਾਂ ਤੁਹਾਡਾ ਕੋਈ ਵੀ ਕੰਮ ਨਹੀਂ ਕਰਨਗੇ ਕਿਉਂਕਿ ਇਨ੍ਹਾਂ ਦੇ ਖ਼ੂਨ 'ਚ ਆਪਣੇ ਘਰ ਭਰਨ ਦੀ ਸੋਚ ਹੈ। ਇਸ ਲਈ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਹੈ ਅਤੇ ਪਾਰਟੀ ਨੂੰ ਸਹਿਯੋਗ ਦਿਓ ਤਾਂ ਜੋ ਈਮਾਨਦਾਰ ਲੋਕ ਵਿਧਾਨ ਸਭਾਵਾਂ 'ਚ ਜਿੱਤ ਕੇ ਬੈਠ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News