ਰਾਘਵ ਚੱਢਾ ਦਾ ਵੱਡਾ ਦਾਅਵਾ, ਦੋਵੇਂ ਸੀਟਾਂ ਤੋਂ ਸੀ. ਐੱਮ. ਚੰਨੀ ਨੂੰ ਹਰਾਏਗੀ ‘ਆਪ’

01/31/2022 5:19:02 PM

ਜਲੰਧਰ/ਮੋਹਾਲੀ(ਵੈੱਬ ਡੈਸਕ)—ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੋ ਸੀਟਾਂ ਤੋਂ ਚੋਣ ਲੜਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਆਪ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਰੇਤਾ ਚੋਰ ਦੱਸਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਦੀ ਜਨਤਾ ਰੇਤਾ ਚੋਰ ਨੂੰ ਨਹੀਂ ਸਗੋਂ ਈਮਾਨਦਾਰ ਪਾਰਟੀ ਨੂੰ ਜਿੱਤ ਦਿਵਾਏਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੋਵੇਂ ਸੀਟਾਂ ਤੋਂ ਹਰਾਏਗੀ। ਰੇਤਾ ਚੋਰੀ ਕਰਨ ਦੇ ਮੁੱਖ ਮੰਤਰੀ ਚੰਨੀ ’ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਚੰਨੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਫ਼ਦ ਨੂੰ ਮਜਬੂਰਨ ਹੁਣ ਗਵਰਨਰ ਦਾ ਦਰਵਾਜ਼ਾ ਖੜ੍ਹਕਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਰੇਤਾ ਦੇ ਇਸ ਮਸਲੇ ਰਾਜਪਾਲ ਨੇ ਸੀ. ਐੱਮ. ਚੰਨੀ ਖ਼ਿਲਾਫ਼ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਚਿੱਠੀ ਵਿਖਾਉਂਦੇ ਹੋਏ ਕਿਹਾ ਕਿ ਗਵਰਨਰ ਵੱਲੋਂ ਚਿੱਠੀ ਲਿਖ ਕੇ ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਾਵਰਾ ਨੂੰ ਉੱਚੀ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ:  ਕਬਾੜ ਚੁਗਣ ਵਾਲੀ ਬਜ਼ੁਰਗ ਬੀਬੀ ਨੂੰ ਕੁੱਟ-ਕੁੱਟ ਸਰੀਰ 'ਤੇ ਪਾਏ ਨੀਲ, ਝੋਲੇ ਦੀ ਤਲਾਸ਼ੀ ਲਈ ਤਾਂ ਖੁੱਲ੍ਹੀਆਂ ਅੱਖਾਂ

PunjabKesari

ਅੱਗੇ ਬੋਲਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਦਾ ਸਰਵੇ ਇਹ ਵਿਖਾਉਂਦਾ ਹੈ ਕਿ ਚੰਨੀ ਸਾਬ੍ਹ ਬੁਰੀ ਤਰੀਕੇ ਨਾਲ ਆਪਣਾ ਹਲਕਾ ਸ੍ਰੀ ਚਮਕੌਰ ਸਾਹਿਬ ਇਥੋਂ ਹਾਰ ਰਹੇ ਹਨ। ਮੁੱਖ ਮੰਤਰੀ ਚੰਨੀ ਸਾਬ੍ਹ ਡਰ ਕੇ ਹੀ ਉਥੋਂ ਭੱਜ ਗਏ ਅਤੇ ਭਦੌੜ ਤੋਂ ਚੋਣ ਲੜਨ ਲੱਗੇ ਹਨ। ਉਨ੍ਹਾਂ ਕਿਹਾ ਕਿ ਜਿਸ ਸ਼ਖ਼ਸ ਨੇ ਪਿਛਲੇ 5 ਸਾਲਾ ’ਚ ਰੇਤ ਚੋਰੀ ਕਰਨ ਤੋਂ ਲੈ ਕੇ ਪਤਾ ਨਹੀਂ ਕੀ-ਕੀ ਕੰਮ ਆਪਣੇ ਹਲਕੇ ’ਚ ਕੀਤੇ ਹਨ ਅਤੇ ਅੱਜ ਜਦੋਂ ਜਨਤਾ ਜਵਾਬ ਮੰਗਣ ਲਈ ਚੰਨੀ ਸਾਬ੍ਹ ਦੇ ਦਰਵਾਜ਼ੇ ’ਤੇ ਗਈ ਤਾਂ ਚੰਨੀ ਸਾਬ੍ਹ ਆਪਣਾ ਹਲਕਾ ਹੀ ਬਦਲ ਕੇ ਭਦੌੜ ਚਲੇ ਗਏ। ਰਾਘਵ ਨੇ ਕਿਹਾ ਕਿ ਜੇਕਰ ਕੋਈ ਸ਼ਖ਼ਸ ਦੋ ਸੀਟਾਂ ਤੋਂ ਲੜਦਾ ਹੈ ਤਾਂ ਸਾਫ਼ ਹੈ ਕਿ ਉਸ ਨੂੰ ਹਾਰ ਦਾ ਡਰ ਸਤਾਉਂਦਾ ਹੈ। ਚੰਨੀ ਸਾਬ੍ਹ ਨੂੰ ਵੀ ਡਰ ਲੱਗ ਰਿਹਾ ਹੈ ਕਿ ਕਿਤੇ ਉਹ ਹਾਰ ਨਾ ਜਾਣ। 

ਇਹ ਵੀ ਪੜ੍ਹੋ: CM ਚੰਨੀ ਬੋਲੇ, ਕਾਂਗਰਸ ਦੇ ਸੁਫ਼ਨੇ ਨੂੰ ਵਰਕਰ ਪੂਰਾ ਕਰਨਗੇ, ਕੇਜਰੀਵਾਲ ’ਤੇ ਜਨਤਾ ਨੂੰ ਭਰੋਸਾ ਨਹੀਂ

PunjabKesari

ਉਨ੍ਹਾਂ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਤੋਂ ਹਾਰਣਗੇ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਜਿੱਤਣਗੇ। ਉਨ੍ਹਾਂ ਕਿਹਾ ਕਿ ਸੀ. ਐੈੱਮ. ਚੰਨੀ ਭਦੌੜ ਤੋਂ ਵੀ ਚੋਣਾਂ ਹਾਰੇਗੀ ਅਤੇ ਉਥੋਂ ਵੀ ‘ਆਪ’ ਹੀ ਜਿੱਤੇਗੀ।  ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਚੰਨੀ ਭਾਵੇਂ ਦੋ ਸੀਟਾਂ ਤੋਂ ਲੜਨ ਭਾਵੇਂ ਚਾਰ ਸੀਟਾਂ ਤੋਂ ਹਰ ਸੀਟ ਤੋਂ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਹਰਾਏਗੀ। ਇਸ ਵਾਰ ਪੰਜਾਬ ਦੇ ਲੋਕ ਰੇਤਾ ਚੋਰ ਨੂੰ ਚੋਣਾਂ ਨਹੀਂ ਜਿੱਤਣ ਦੇਣਗੇ ਸਗੋਂ ਪੰਜਾਬ ਦੀ ਜਨਤਾ ਈਮਾਨਦਾਰ ਪਾਰਟੀ ਨੂੰ ਜਿਤਾਏਗੀ। 

ਇਹ ਵੀ ਪੜ੍ਹੋ:  ਸੁਖਜਿੰਦਰ ਰੰਧਾਵਾ ਦਾ ਅਕਾਲੀਆਂ 'ਤੇ ਤੰਜ, ਕਿਹਾ-10 ਸਾਲਾਂ ’ਚ ਨਸ਼ਿਆਂ ਕਾਰਨ ਪੰਜਾਬ ਦਾ ਨਾਂ ਬਦਨਾਮ ਕੀਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News