ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਮੰਗਿਆ ‘ਦਾਨ’

Monday, Sep 13, 2021 - 12:38 PM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਮੰਗਿਆ ‘ਦਾਨ’

ਚੰਡੀਗੜ੍ਹ : ਪੰਜਾਬ ਵਿਚ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਫੰਡ ਦੀ ਕਮੀ ਆ ਗਈ ਹੈ, ਇਸ ਲਈ ‘ਆਪ’ ਨੇ ਲੋਕਾਂ ਤੋਂ ਦਾਨ ਮੰਗਿਆ ਹੈ। ਆਮ ਆਦਮੀ ਪਾਰਟੀ ਨੇ ਫੇਸਬੁੱਕ ’ਤੇ ਆਪਣੇ ਅਧਿਕਾਰਕ ਪੇਜ ’ਤੇ ਲੋਕਾਂ ਤੋਂ ਫੰਡ ਦੀ ਮੰਗ ਕਰਦੇ ਹੋਏ ਲਿਖਿਆ ਹੈ ਕਿ ਆਓ ਸਾਰੇ ਰਲ-ਮਿਲ ਕੇ ਇਮਾਨਦਾਰ ਅਤੇ ਸਾਫ਼ ਸੁਥਰੀ ਰਾਜਨੀਤੀ ਨੂੰ ਅੱਗੇ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਮਦਦ ਕਰੀਏ ਅਤੇ ਆਪਣੇ ਕੀਮਤੀ ਫ਼ੰਡ ਦਾ ਸਹਿਯੋਗ ਦੇ ਕੇ ਪੰਜਾਬ ਵਿਚ ਬਦਲਾਅ ਲਿਆਈਏ। ਲਿਹਾਜ਼ਾ ਲੋਕ ਆਪਣੀ ਨੇਕ ਕਮਾਈ ’ਚੋਂ ਦਾਨ ਦਾ ਸਹਿਯੋਗ ਦੇਣ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਦਾ ਵੱਡਾ ਬਿਆਨ, ਕਿਹਾ ਕੈਪਟਨ ਦੀ ਅਗਵਾਈ ’ਚ ਨਹੀਂ ਲੜਾਂਗਾ 2022 ਦੀਆਂ ਚੋਣਾਂ

ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੂੰ ਐੱਨ. ਆਰ. ਆਈਜ਼ ਤੋਂ ਵੱਡਾ ਫੰਡ ਮਿਲਿਆ ਸੀ ਅਤੇ ਵਿਰੋਧੀਆਂ ਵਲੋਂ ਦੋਸ਼ ਲਗਾਏ ਗਏ ਸਨ ਕਿ ‘ਆਪ’ ਨੂੰ ਜਿੰਨਾਂ ਫੰਡ ਬਾਹਰੋਂ ਆਇਆ ਹੈ, ਉਸ ਨੂੰ ਦਰਸਾਇਆ ਨਹੀਂ ਗਿਆ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੰਬਾਨੀਆ-ਅੰਡਾਨੀਆ ਤੋਂ ਪੈਸਾ ਲੈ ਕੇ ਚੋਣਾਂ ਲੜਾਂਗੇ ਤਾਂ ਉਨ੍ਹਾਂ ਦੀ ਹਾਮੀ ਭਰਾਂਗੇ, ਇਸ ਲਈ ਅਸੀਂ ਲੋਕਾਂ ਦੀ ਨੇਕ ਕਮਾਈ ’ਚੋਂ ਹਿੱਸਾ ਮੰਗ ਰਹੇ ਹਾਂ ਤਾਂ ਜੋ ਲੋਕਾਂ ਨੂੰ ਸਾਫ ਸੁਥਰੀ ਰਾਜਨੀਤੀ ਦੇ ਸਕੀਏ।

ਇਹ ਵੀ ਪੜ੍ਹੋ : ਪਟਿਆਲਾ ’ਚ ਵੱਡੀ ਵਾਰਦਾਤ, ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲ਼ੀਆਂ

ਨੋਟ - ਆਮ ਆਦਮੀ ਪਾਰਟੀ ਵਲੋਂ ਲੋਕਾਂ ਤੋਂ ਮੰਗੇ ਗਈ ਮਦਦ ਨੂੰ ਤੁਸੀਂ ਕਿਵੇਂ ਦੇਖਦੇ ਹੋ?


author

Gurminder Singh

Content Editor

Related News