''ਆਪ'' ਵਲੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਅਤੇ ਕੈਪਟਨ ਸਰਕਾਰ ਦੇ ਵਿਰੋਧ ''ਚ ਪੋਸਟਰ ਮੁਹਿੰਮ ਦਾ ਆਗਾਜ਼
Wednesday, Nov 25, 2020 - 06:08 PM (IST)
ਦੋਦਾ (ਲਖਵੀਰ ਸ਼ਰਮਾ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ 'ਚ ਸੂਬੇ ਦੀ ਕੈਪਟਨ ਸਰਕਾਰ ਵਿਰੁੱਧ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਇੰਚਾਰਜ ਰਾਜਾ ਮੱਲਣ ਨੇ ਦੱਸਿਆ ਕਿ ਹਲਕਾ ਗਿੱਦੜਬਾਹਾ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਪੋਸਟਰ ਲਾ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨ 50 ਦਿਨਾਂ ਤੋਂ ਰੇਲਵੇ ਲਾਈਨਾਂ ਅਤੇ ਸੜਕਾਂ 'ਤੇ ਰੁਲ ਰਹੇ ਹਨ, ਅਜਿਹੇ ਵਿਚ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸੰਕਟ ਦੀ ਘੜੀ ਮੌਕੇ ਕਿਸਾਨਾਂ ਲਈ ਕੋਈ ਠੋਸ ਕਦਮ ਚੁੱਕੇ ਅਤੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਸ਼ਿਕਾਰ ਹੋਣ ਤੋਂ ਬਚਾਵੇ। ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਕੇ ਕਿਸਾਨੀ ਨਾਲ ਧ੍ਰੋਹ ਕਮਾ ਰਹੀ ਹੈ।
ਇਹ ਵੀ ਪੜ੍ਹੋ: ਕਾਰ 'ਚ ਜਿਊਂਦੇ ਸੜੇ ਵਕੀਲਾਂ ਦੇ ਮਾਮਲੇ 'ਚ ਐੱਸ.ਐੱਸ.ਪੀ. ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰ ਰਹੀ ਹੈ ਕਿ ਸੂਬਾ ਸਰਕਾਰ ਕਿਸਾਨੀ ਨੂੰ ਬਚਾਉਣ ਲਈ ਸਾਰੀਆਂ ਫਸਲਾਂ ਤੇ ਐੱਮ.ਐੱਸ.ਪੀ. ਖ਼ਰੀਦ ਦੀ ਕਾਨੂੰਨੀ ਗਾਰੰਟੀ ਦੇਵੇ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਇਸ ਮੌਕੇ ਜਗਦੇਵ ਸਿੰਘ ਰੁਖਾਲਾ,ਕੁਲਵਿੰਦਰ ਭਲਾਈਆਣਾ, ਗੁਰਸੇਵਕ ਸਿੰਘ ਫੋਜੀ,ਜਗਮੀਤ ਸਿੰਘ,ਹਰਜੀਤ ਸਿੰਘ,ਬੋਹੜ ਸਿੰਘ,ਕੁਲਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ: ਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼