ਅਕਾਲੀਆਂ ਦੇ ਰੰਗ ਵੇਖ ਕੇ ਪੂਰੀ ਦੁਨੀਆ ਦੇ ਗਿਰਗਿਟ ਸ਼ਰਮਿੰਦਾ : ਭਗਵੰਤ ਮਾਨ

Friday, Jun 26, 2020 - 08:33 PM (IST)

ਅਕਾਲੀਆਂ ਦੇ ਰੰਗ ਵੇਖ ਕੇ ਪੂਰੀ ਦੁਨੀਆ ਦੇ ਗਿਰਗਿਟ ਸ਼ਰਮਿੰਦਾ : ਭਗਵੰਤ ਮਾਨ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ਼ ਆਮ ਆਦਮੀ ਪਾਰਟੀ ਮੋਰਚਾ ਖੋਲਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸੋਮਵਾਰ ਤੋਂ ਪੰਜਾਬ ਭਰ ਵਿਚ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਅਸਲ ਚਹਿਰਾ ਲੋਕਾਂ ਸਾਹਮਣੇ ਆ ਚੁਕਾ ਹੈ, ਮਾਨ ਨੇ ਕਿਹਾ ਕਿ ਇੰਨੀ ਜਲਦੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦਾ ਜਿਨੀ ਜਲਦੀ ਸੁਖਬੀਰ ਬਾਦਲ ਬਦਲਦੇ ਹਨ। ਮਾਨ ਨੇ ਕਿਹਾ ਕਿ ਅਕਾਲੀਆਂ ਦੇ ਰੰਗ ਦੇਖ ਕੇ ਪੂਰੀ ਦੁਨੀਆਂ ਦੇ ਗਿਰਗਿਟ ਸ਼ਰਮਿੰਦਾ ਹਨ। ਚੰਡੀਗੜ੍ਹ ਵਿਚ ਪ੍ਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮਾਨ ਨੇ ਕਿਹਾ ਸਰਬ ਪਾਰਟੀ ਮੀਟਿੰਗ ਵਿਚ ਅਕਾਲੀ ਸਿਰਫ਼ ਟਿਡੀ ਦਲ ਵਾਂਗ ਆਏ ਸਨ ਤੇ ਉਸੇ ਤਰਾਂ ਚਲੇ ਗਏ। 

ਪ੍ਰੈੱਸ ਕਾਨਫਰੰਸ ਕਰਦਿਆਂ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਹਰਸਿਮਰਤ ਦੀ ਕੁਰਸੀ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਭਗਵੰਤ ਨੇ ਸੁਖਬੀਰ 'ਤੇ ਵਰ੍ਹਦੇ ਹੋਏ ਕਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਇਕ ਚੀਜ਼ ਚੁਨਣੀ ਪਵੇਗੀ ਜਾਂ ਸੁਖਬੀਰ ਕਿਸਾਨੀ ਚੁਣ ਲੈਣ ਜਾਂ ਹਰਸਿਮਰਤ ਦੀ ਕੁਰਸੀ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਚਾਹੁੰਦੇ ਹਨ ਕਿ ਕਿਸਾਨੀ ਵੀ ਸਾਡੇ ਥੱਲੇ ਰਹੇ ਅਤੇ ਕੁਰਸੀ ਵੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨ ਵਿਰੋਧੀ ਹੈ, ਇਸ ਦਾ ਖੁਲਾਸਾ ਹੋ ਚੁੱਕਾ ਹੈ। ਸੁਖਬੀਰ ਬਾਦਲ ਵਲੋਂ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਨਹੀਂ ਸਗੋਂ ਲੋਕਾਂ ਦੀ ਏ ਟੀਮ ਹੈ, ਜਿਹੜੀ ਜਨਤਾ ਦੇ ਹੱਕਾਂ ਲਈ ਲੜਦੀ ਰਹੇਗੀ।

ਇਹ ਵੀ ਪੜ੍ਹੋ:  ਮਾਂ ਦੀ ਮਮਤਾ: ਕੋਰੋਨਾ ਪਾਜ਼ੇਟਿਵ ਆਏ ਪੁੱਤ ਲਈ ਖੁਦ ਵੀ ਪਹੁੰਚੀ ਹਸਪਤਾਲ

'ਆਪ' ਪ੍ਰਧਾਨ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਤਾਂ ਪਤਾ ਹੈ ਉਹ ਕਦੇ ਕੁੱਝ ਆਖ ਦਿੰਦੇ ਹਨ ਅਤੇ ਕਦੇ ਕੁੱਝ ਪਰ ਹਰਸਿਮਰਤ ਬਾਦਲ ਨੂੰ ਤਾਂ ਆਪਣਾ ਸਟੈਂਡ ਸਪੱਸ਼ਟ ਕਰਨ ਚਾਹੀਦਾ ਹੈ। ਮਾਨ ਨੇ ਕਿਹਾ ਕਿ ਜਦੋਂ ਅਸੀਂ ਬਠਿੰਡਾ ਥਰਮਲ ਪਲਾਂਟ ਦਾ ਵਿਰੋਧ ਕੀਤਾ ਤਾਂ ਸਾਨੂੰ ਕਦੇ ਕਾਂਗਰਸ ਦੀ ਬੀ ਅਤੇ ਕਦੇ ਸੀ ਟੀਮ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਨਾ ਤਾਂ ਕਿਸੇ ਦੀ ਬੀ ਟੀਮ ਹਾਂ ਅਤੇ ਨਾਂ ਹੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹੱਕ ਮੰਗਣ ਵਾਲੀ ਪੰਜਾਬ ਦੀ ਏ ਟੀਮ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ ਡਾਕਾ ਵੱਜੇਗਾ ਆਮ ਆਦਮੀ ਪਾਰਟੀ ਉੱਥੇ ਮੌਜੂਦ ਹੋਵੇਗੀ। ਮਾਨ ਨੇ ਕਿਹਾ ਕਿ ਅਸੀਂ ਸੋਮਵਾਰ ਤੋਂ ਹਰ ਹਲਕੇ 'ਚ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਾਂ।


author

Shyna

Content Editor

Related News