''ਆਪ'' ਦਾ ਵਜੂਦ ਖਤਮ, ਬਣੀ ਕਾਂਗਰਸ ਦੀ ਬੀ-ਟੀਮ : ਵਾਲੀਆ, ਥਿੰਦ

Saturday, Jul 28, 2018 - 03:39 PM (IST)

''ਆਪ'' ਦਾ ਵਜੂਦ ਖਤਮ, ਬਣੀ ਕਾਂਗਰਸ ਦੀ ਬੀ-ਟੀਮ : ਵਾਲੀਆ, ਥਿੰਦ

ਜਲੰਧਰ (ਜ.ਬ.)—ਆਮ ਆਦਮੀ ਪਾਰਟੀ ਦਾ ਪੰਜਾਬ 'ਚ ਵਜੂਦ ਖਤਮ ਹੋ ਚੁੱਕਾ ਹੈ। ਖਹਿਰਾ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾ ਕੇ ਕੇਜਰੀਵਾਲ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਦੇ ਸਕੇ ਨਹੀਂ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ-ਟੀਮ ਦੇ ਤੌਰ 'ਤੇ ਕੰਮ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਆ ਚੁੱਕੇ ਹਰਕ੍ਰਿਸ਼ਨ ਸਿੰਘ ਵਾਲੀਆ ਅਤੇ ਅਮਰਜੀਤ ਸਿੰਘ ਥਿੰਦ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ 'ਆਪ' ਮਿਲ ਕੇ ਸਾਰੀ ਗੇਮ ਖੇਡ ਰਹੇ ਹਨ। ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਆਗੂ ਬਦਲਣਾ ਵੀ ਇਸੇ ਕੜੀ ਦਾ ਹਿੱਸਾ ਹੈ।
ਵਾਲੀਆ ਅਤੇ ਥਿੰਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਦਾ ਮੌਕਾਪ੍ਰਸਤੀ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 18 ਮਹੀਨਿਆਂ 'ਚ ਤਿੰਨ ਵਾਰ ਵਿਰੋਧੀ ਧਿਰ ਦਾ ਆਗੂ ਬਦਲਣਾ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਅਸਲ ਵਿਚ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਤਾਨਾਸ਼ਾਹੀ ਦਾ ਸ਼ਿਕਾਰ ਬਣ ਕੇ ਰਹਿ ਗਈ ਹੈ। ਇਹ ਦੋਵੇਂ ਜਦੋਂ ਚਾਹੁਣ, ਜਿਸ ਨੂੰ ਚਾਹੁਣ ਅਹੁਦਾ ਦੇ ਦੇਣ ਅਤੇ ਜਦੋਂ ਚਾਹੁਣ ਵਾਪਸ ਲੈ ਲੈਣ। ਨਾ ਤਾਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹਨ ਅਤੇ ਨਾ ਹੀ ਕਿਸੇ ਦੀ ਸਲਾਹ ਲੈਣ ਨੂੰ।


Related News