ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਕੀਤੀ ਮੀਟਿੰਗ
Friday, Dec 31, 2021 - 04:25 PM (IST)
ਪਟਿਆਲਾ (ਜੋਸਨ) : ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਉਮੀਦਵਾਰ ਹਲਕਾ ਦਿਹਾਤੀ ਵੱਲੋਂ ਵਾਲੰਟੀਅਰ ਦੀ ਮੀਟਿੰਗ ਬੁਲਾਈ ਗਈ, ਜਿਸ ਵਿੱਚ 800 ਤੋਂ ਵੱਧ ਵਾਲੰਟੀਅਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਪੰਜਾਬ ਅਤੇ ਪਟਿਆਲਾ ਦਿਹਾਤੀ ਹਲਕੇ ਦੇ ਅਹੁਦੇਦਾਰ ਸ਼ਾਮਲ ਹੋਏ ਅਤੇ ਦਿਹਾਤੀ ਹਲਕੇ ਦੇ ਤਕਰੀਬਨ 50 ਤੋਂ ਵੱਧ ਪਿੰਡਾ ਦੇ ਅਤੇ ਸ਼ਹਿਰੀ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਦਿੱਲੀ ਦੇ ਸੰਸਦ ਮੈਬਰ ਸੁਸ਼ੀਲ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਸੁਸ਼ੀਲ ਗੁਪਤਾ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਡਾ. ਬਲਬੀਰ ਸਿੰਘ ਹਰਮਨ ਪਿਆਰੇ ਇਲਾਕੇ ਦੀ ਸਖਸ਼ੀਅਤ ਹਨ, ਜਿਨ੍ਹਾਂ ਨੇ ਇਕ ਸਾਲ ਤੋਂ ਵੱਧ ਕਿਸਾਨੀ ਅੰਦੋਲਨ ਵਿਚ ਅੰਦੋਲਨਕਾਰੀਆਂ ਨੂੰ ਸਿਹਤ ਸਬੰਧੀ ਸਹੂਲਤਾ ਦੇ ਕੇ ਸਮਾਜ ਸੇਵਾ ਕੀਤੀ ਹੈ। ਇਸ ਮੌਕੇ ਡਾ. ਬਲਬੀਰ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਕੇਜਰੀਵਾਲ ਦੀ ਸੋਚ 'ਤੇ ਪੂਰਾ ਉਤਰਨਗੇ ਅਤੇ ਉਹ ਇਲਾਕੇ ਦੇ ਲੋਕਾਂ ਦੀ ਸਮੱਸਿਆ ਸੁਣ ਕੇ ਮੁਸ਼ਕਲਾ ਨੂੰ ਦੂਰ ਕਰਨਗੇ। ਇਸ ਮੌਕੇ ਮੇਘ ਚੰਦ ਸ਼ੇਰ ਮਾਜਰਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ, ਤੇਜਿੰਦਰ ਮਹਿਤਾ ਜ਼ਿਲ੍ਹਾ ਅਤੇ ਹੋਰ ਹਾਜ਼ਰ ਸਨ।