''ਆਪ'' ਨੂੰ ਵੱਡਾ ਝਟਕਾ, ਸੈਂਕੜੇ ਵਰਕਰ ਤੇ ਆਗੂ ਅਕਾਲੀ ਦਲ ''ਚ ਸ਼ਾਮਲ

Monday, Apr 29, 2019 - 04:57 PM (IST)

''ਆਪ'' ਨੂੰ ਵੱਡਾ ਝਟਕਾ, ਸੈਂਕੜੇ ਵਰਕਰ ਤੇ ਆਗੂ ਅਕਾਲੀ ਦਲ ''ਚ ਸ਼ਾਮਲ

ਭਾਦਸੋਂ (ਹਰਦੀਪ) : ਹੋ ਗਏ। ਇਨ੍ਹਾਂ ਸਾਰਿਆਂ ਦਾ ਪਿੰਡ ਟੌਹੜਾ ਵਿਖੇ ਹਰਮੇਲ ਸਿੰਘ ਟੌਹੜਾ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਿਰੋਪਾ ਪਾ ਕੇ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਚੇਅਰਮੈਨ ਹਰਿੰਦਰ ਪਾਲ ਸਿੰਘ ਟੌਹੜਾ ਅਤੇ ਸੀਨੀਅਰ ਨੇਤਾ ਵਿਕਰਮ ਚੌਹਾਨ ਵੀ ਹਾਜ਼ਰ ਸਨ।
ਇਸ ਮੌਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਆਖਿਆ ਕਿ ਅਕਾਲੀ-ਭਾਜਪਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਹੁਣ ਵੱਡੀ ਗਿਣਤੀ ਵਿਚ ਲੋਕ ਆ ਕੇ ਪਾਰਟੀ ਨੂੰ ਜੁਆਇਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੇ ਵੱਧ ਰਹੇ ਦਾਇਰੇ ਨੂੰ ਦੇਖ ਕੇ ਹੁਣ ਕਾਂਗਰਸ ਅਤੇ 'ਆਪ' ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਦਾ ਜਿੱਤਣਾ ਸੌ ਫੀਸਦੀ ਤੈਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਸਾਰੇ ਨਵੇਂ ਮੈਂਬਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਪਾਰਟੀ ਲਈ ਅੱਗੇ ਵੱਧ ਕੇ ਕੰਮ ਕਰਨ ਲਈ ਥਾਪੜਾ ਵੀ ਦਿੱਤਾ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਤੇ 'ਆਪ' ਦੇ ਵਰਕਰ ਪਾਰਟੀ ਤੋਂ ਤੰਗ ਹਨ। ਇਸ ਲਈ ਹੁਣ ਸਾਰੇ ਅਕਾਲੀ-ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜੇਕਰ ਕੋਈ ਪੰਜਾਬ ਦਾ ਵਿਕਾਸ ਕਰ ਰਿਹਾ ਹੈ ਤਾਂ ਉਹ ਸਿਰਫ ਅਕਾਲੀ ਭਾਜਪਾ ਹੀ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ 'ਆਪ' ਅਤੇ ਕਾਂਗਰਸ ਨੂੰ ਵੱਡੀ ਹਾਰ ਦੇ ਕੇ ਉਨ੍ਹਾਂ ਨੂੰ ਘਰ ਤੋਰਿਆ ਜਾਵੇਗਾ।


author

Gurminder Singh

Content Editor

Related News