ਆਪਸ ''ਚ ਭਿੜੇ ਖਹਿਰਾ ਤੇ ਕੇਜਰੀਵਾਲ ਸਮਰਥਕ (ਵੀਡੀਓ)

Monday, Aug 13, 2018 - 07:18 PM (IST)

ਬਠਿੰਡਾ (ਅਮਿਤ ਸ਼ਰਮਾ) : ਆਮ ਆਦਮੀ ਪਾਰਟੀ ਹਾਈਕਮਾਨ ਅਤੇ ਸੁਖਪਾਲ ਖਹਿਰਾ ਧੜੇ ਵਿਚ ਚੱਲ ਰਹੇ ਵਿਵਾਦ ਦੇ ਸੇਕ ਹੁਣ ਵਰਕਰਾਂ ਤੱਕ ਵੀ ਪਹੁੰਚ ਚੁੱਕਾ ਹੈ। ਜਿਸ ਦੇ ਚੱਲਦੇ ਬਠਿੰਡਾ ਦੀ ਚਿਲਡਰਨ ਪਾਰਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੁਖਪਾਲ ਖਹਿਰਾ ਧੜੇ ਦੇ ਵਾਲੰਟੀਅਰ ਆਪਸ ਵਿਚ ਭਿੜ ਗਏ। ਦਰਅਸਲ ਆਮ ਆਦਮੀ ਪਾਰਟੀ ਦੇ ਵਰਕਰ ਮੀਟਿੰਗ ਲਈ ਇਥੇ ਪਹੁੰਚੇ ਹੋਏ ਸਨ। ਮਿਹਣੋਂ-ਮਿਹਣੀ ਹੋਏ ਵਰਕਰਾਂ ਨੇ ਕਿਸੇ ਦਾ ਧਿਆਨ ਨਹੀਂ ਰੱਖਿਆ। ਮਹਿਲਾ ਵਰਕਰ ਨੇ ਕੇਜਰੀਵਾਲ ਸਮਰਥਕ ਅਨਿਲ ਠਾਕੁਰ ਨੂੰ ਖਰੀਆਂ-ਖੋਟੀਆਂ ਸੁਣਾਈਆਂ ਤਾਂ ਉਹ ਵੀ ਆਪੇ ਤੋਂ ਬਾਹਰ ਹੁੰਦੇ ਹੋਏ ਮਹਿਲਾ ਨੂੰ ਘੇਰਦੇ ਦਿਖਾਈ ਦਿੱਤੇ। 
'ਆਪ' ਵਰਕਰ ਮਹਿੰਦਰ ਕੌਰ ਨੇ ਦੋਸ਼ ਲਗਾਏ ਕਿ 'ਆਪ' ਵਿਚ ਮਹਿਲਾ ਵਰਕਰਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਮੁਖੀ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦੇਣਗੇ।


Related News