ਅਹੁਦਾ ਮਿਲਦੇ ਹੀ ਬਦਲੇ ਖਹਿਰਾ ਦੇ ਸੁਰ!

Saturday, Jul 22, 2017 - 07:46 PM (IST)

ਅਹੁਦਾ ਮਿਲਦੇ ਹੀ ਬਦਲੇ ਖਹਿਰਾ ਦੇ ਸੁਰ!

ਚੰਡੀਗੜ੍ਹ : ਪੰਜਾਬ ਦੀ ਪ੍ਰਧਾਨਗੀ ਨਾ ਮਿਲਣ 'ਤੇ ਨਾਰਾਜ਼ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਸੁਰ ਵਿਰੋਧੀ ਧਿਰ ਦੇ ਆਗੂ ਬਨਣ ਤੋਂ ਬਾਅਦ ਬਦਲ ਬਦਲੇ ਜਾਪ ਰਹੇ ਹਨ। ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਖਹਿਰਾ ਅਤੇ ਮਾਨ ਵਿਚਕਾਰ ਪਿਆਰ ਵੇਖਣ ਨੂੰ ਮਿਲਿਆ। ਕੋਈ ਮੌਕਾ ਨਾ ਗਵਾਉਂਦੀਆਂ ਹੋਇਆਂ ਇਨ੍ਹਾਂ ਆਗੂਆਂ ਨੇ ਗਲਵਕੜੀ ਪਾ ਇਕ ਦੂਜੇ ਨੂੰ ਭਰਾ ਦੱਸਿਆ। ਮੀਡੀਆ ਵਲੋਂ ਜਦੋਂ ਇਸ ਦਿਖਾਵੇ ਦੇ ਪਿਆਰ ਬਾਰੇ ਸੂਬਾ ਪ੍ਰਧਾਨ ਭਗਵੰਤ ਮਾਨ ਤੋਂ ਪੁੱਛਿਆ ਗਿਆਂ ਤਾਂ ਉਨ੍ਹਾਂ ਇਸਦੇ ਪਿੱਛੇ ਮੀਡੀਆ ਦੀ ਕਲਮ ਨੂੰ ਜ਼ਿੰਮੇਵਾਰ ਦੱਸਿਆ।
ਨੇਤਾ ਜੀ ਇਹ ਭੁੱਲ ਗਏ ਕਿ ਧੂਆਂ ਉਦੋਂ ਹੀ ਉੱਡਦਾ ਹੈ ਜਦੋਂ ਕਿਤੇ ਅੱਗ ਲੱਗੀ ਹੋਵੇ। ਜੇ ਰਹੀ ਗੱਲ ਤੁਹਾਡੇ ਤਾਂ ਖਹਿਰਾ ਵਿਚਕਾਰ ਸਬੰਧਾਂ ਦੀ ਤਾਂ ਇਹ ਗੱਲ ਸਿਰਫ ਮੀਡੀਆ ਹੀ ਨਹੀਂ ਸਗੋਂ ਪਾਰਟੀ ਦੇ ਵਾਲੰਟੀਅਰ ਵੀ ਮੰਨਦੇ ਹਨ। ਜੂਨ ਮਹੀਨੇ 'ਚ ਭਗਵੰਤ ਮਾਨ ਦੇ ਹਲਕਾ ਬਰਨਾਲਾ ਚ ਵਾਲੰਟੀਅਰਾਂ ਵਲੋਂ ਕੀਤੀ ਗਈ ਸ਼ਿਕਾਇਤ ਨੂੰ ਸੁਣ ਲਿਆ ਜਾਵੇ। ਜਿਨ੍ਹਾਂ ਨੇ ਦੋਵਾਂ ਆਗੂਆਂ ਵਿਚਕਾਰ ਮਤਭੇਦਾਂ ਦੀ ਗੱਲ ਵੀ ਆਖੀ ਸੀ।


Related News