ਪੰਜਾਬ ''ਚ ਸੰਥੈਟਿਕ ਡਰੱਗ ਕਾਰਨ ਹੋ ਰਹੀਆਂ ਮੌਤਾਂ, ਸਖਤੀ ਨਾਲ ਨੱਥ ਪਾਵੇ ਸਰਕਾਰ

Tuesday, Jul 17, 2018 - 07:10 PM (IST)

ਪੰਜਾਬ ''ਚ ਸੰਥੈਟਿਕ ਡਰੱਗ ਕਾਰਨ ਹੋ ਰਹੀਆਂ ਮੌਤਾਂ, ਸਖਤੀ ਨਾਲ ਨੱਥ ਪਾਵੇ ਸਰਕਾਰ

ਸੁਨਾਮ : ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਅਸਿੱਧੇ ਤੌਰ 'ਤੇ ਪਾਰਟੀ ਤੋਂ ਬਾਗੀ ਆਗੂ ਡਾ. ਧਰਮਵੀਰ ਗਾਂਧੀ ਦਾ ਪੱਖ ਪੂਰਿਆ ਹੈ। ਜਗ ਬਾਣੀ ਵਲੋਂ ਕੀਤੇ ਗਏ 'ਜਨਤਾ ਦੀ ਸੱਥ' ਪ੍ਰੋਗਰਾਮ ਵਿਚ ਜਦੋਂ ਉਨ੍ਹਾਂ ਤੋਂ ਡਾ. ਧਰਮਵੀਰ ਗਾਂਧੀ ਵਲੋਂ ਪੰਜਾਬ ਵਿਚ ਭੁੱਕੀ ਤੇ ਅਫੀਮ ਨੂੰ ਛੋਟ ਦੇਣ ਸੰਬੰਧੀ ਚੁੱਕੀ ਜਾਂਦੀ ਮੰਗ 'ਤੇ ਪੁੱਛਿਆ ਗਿਆ ਤਾਂ ਅਰੋੜਾ ਨੇ ਕਿਹਾ ਕਿ ਰਾਜਸਥਾਨ ਵਰਗੇ ਸੂਬਿਆਂ ਵਿਚ ਵੀ ਭੁੱਕੀ ਅਤੇ ਅਫੀਮ ਆਮ ਮਿਲਦੀ ਹੈ। ਅੱਜ ਜ਼ਾਹਰ ਹੋ ਗਿਆ ਹੈ ਕਿ ਪੰਜਾਬ ਵਿਚ ਨੌਜਵਾਨਾਂ ਦੀਆਂ ਮੌਤਾਂ ਸੰਥੈਟਿਕ ਡਰੱਗਜ਼ ਕਾਰਨ ਹੋ ਰਹੀਆਂ ਹਨ। ਇਸ ਲਈ ਸਰਕਾਰ ਨੂੰ ਸੰਥੈਟਿਕ ਡਰੱਗ 'ਤੇ ਸਖਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ। 
ਇਸ ਦੇ ਨਾਲ ਹੀ ਅਰੋੜਾ ਨੇ ਸਾਫ ਸੁਥਰੇ ਅਤੇ ਭ੍ਰਿਸ਼ਟਾਚਾਰ ਮੁਕਤ ਰਾਜ ਲਈ 2019 ਦੀਆਂ ਚੋਣਾਂ ਵਿਚ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।


Related News