ਕੋਰੋਨਾ ਤੇ ਬਲੈਕ ਫੰਗਸ ਨਾਲ ਨਜਿੱਠਣ ਲਈ ''ਆਪ'' ਵੱਲੋਂ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼

Thursday, May 27, 2021 - 05:33 PM (IST)

ਕੋਰੋਨਾ ਤੇ ਬਲੈਕ ਫੰਗਸ ਨਾਲ ਨਜਿੱਠਣ ਲਈ ''ਆਪ'' ਵੱਲੋਂ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼

ਜਲੰਧਰ (ਸੋਨੂੰ)- ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੋਰੋਨਾ ਦੇ ਔਖੇ ਸਮੇਂ ਵਿੱਚ ਸੂਬੇ ਦੇ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ‘ਆਪ ਦਾ ਡਾਕਟਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਵਾਸੀਆਂ ਲਈ ਇਕ ਹੈਲਪਲਾਈਨ ਨੰਬਰ 782-727-5743 ਜਾਰੀ ਕੀਤਾ ਗਿਆ ਸੀ, ਜਿਸ ’ਤੇ ਸੰਪਰਕ ਕਰਕੇ ਕੋਈ ਵਿਅਕਤੀ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਲ ਕਰ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਦੇ ਮੱਦੇਨਜ਼ਰ ਵਧਾਈ ਪਾਬੰਦੀਆਂ ਦੀ ਮਿਆਦ

ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ’ਤੇ ਆਮ ਆਦਮੀ ਪਾਰਟੀ ਦੇ ਮੈਡੀਕਲ ਵਿੰਗ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਮੈਡੀਕਲ ਵਿੰਗ ਦੇ ਪ੍ਰਧਾਨ ਡਾ. ਰਵਜੋਤ , ਸਹਿ ਪ੍ਰਧਾਨ ਡਾ. ਸੰਜੀਵ ਸ਼ਰਮਾ ਅਤੇ ਡਾ. ਚਰਨਜੀਤ ਸਿੰਘ ਨੇ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼ ਕੀਤਾ ਸੀ। ਡਾਕਟਰ ਵਿੰਗ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ’ਚ ਫੇਲ੍ਹ ਸਿੱਧ ਹੋਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੈ, ਇਸ ਲਈ ਆਮ ਆਦਮੀ ਪਾਰਟੀ ਦੇ ਮੈਡੀਕਲ ਵਿੰਗ ਵੱਲੋਂ ਇਹ ਵਿਸ਼ੇਸ਼ ਹੈਲਪ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਇਕ ਵਾਰ ਫਿਰ ਸ਼ਰਮਸਾਰ ਘਟਨਾ, ਵੀਡੀਓ ਬਣਾ ਕੇ 26 ਸਾਲਾ ਵਿਆਹੁਤਾ ਨਾਲ ਕੀਤਾ ਗੈਂਗਰੇਪ

ਜ਼ਿਲ੍ਹਾ ਪੱਧਰੀ ਪ੍ਰੈਸ ਮਿਲਣੀ ਸਮੇਂ ਆਮ ਆਦਮੀ ਪਾਰਟੀ ਦੇ ਮੈਡੀਕਲ ਵਿੰਗ ਦੇ ਸੂਬਾ ਸਹਿ ਪ੍ਰਧਾਨ ਡਾ. ਸੰਜੀਵ ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋਰੋਨਾ ਲਾਗ ਖ਼ਿਲਾਫ਼ ਵੈਕਸੀਨ ਨੂੰ ਲੈ ਕੇ ਗੰਭੀਰ ਨਹੀਂ, ਕਿਉਂਕਿ ਸੂਬੇ ’ਚ ਵੈਕਸੀਨ ਦੀ ਭਾਰੀ ਘਾਟ ਹੈ। ਹੁਣ ਤੱਕ ਸਿਰਫ਼ 47.87 ਲਖ ਟੀਕੇ 4 ਮਹੀਨੇ ਚ ਲਗੇ ਹਨ। 28 ਫ਼ੀਸਦੀ ਸਿਹਤ ਵਰਕਰ ਨੂੰ ਪਹਿਲੀ ਡੋਜ਼ ਵੀ ਨਹੀਂ ਲੱਗੀ। ਪੰਜਾਬ ਦੇ 3 ਲੱਖ ਟੀਕੇ ਰੋਜ਼ਾਨਾ 60000 ਉਤੇ ਸਿਮਟ ਕੇ ਰਹਿ ਗਏ ਹਨ। 30 ਫ਼ੀਸਦੀ ਹੀ 45+ ਕਵਰ ਹੋਏ ਹੁਣ ਤਕ। ਉਨ੍ਹਾਂ ਸਵਾਲ ਕੀਤਾ ਕਿ ਬਿਨਾਂ ਵੈਕਸੀਨ ਤੋਂ ਲੋਕਾਂ ਨੂੰ ਕੋਰੋਨਾ ਲਾਗ ਤੋਂ ਕਿਵੇਂ ਬਚਾਇਆ ਜਾ ਸਕਦਾ ? 

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੋਰ ਕਈ ਪਰਤਾਂ, ਕਾਂਗਰਸੀ ਆਗੂ ਬਣਾ ਰਿਹਾ ਪੁਲਸ 'ਤੇ ਦਬਾਅ

ਇਸੇ ਤਰ੍ਹਾਂ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਕੋਰੋਨਾ ਲਾਗ ਦੇ ਨਾਲ-ਨਾਲ ਬਲੈਕ ਫੰਗਸ ਦੇ ਮਾਮਲੇ ਵੀ ਵੱਧ ਰਹੇ ਹਨ ਪਰ ਸਾਰਿਆਂ ਨੂੰ ਬਲੈਕ ਫੰਗਸ ਦੇ ਪ੍ਰਭਾਵ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਸਿਰਫ਼ ਕੁਝ ਬੀਮਾਰੀਆਂ ਤੋਂ ਪੀੜਤ ਲੋਕ ਹੀ ਬਲੈਕ ਫੰਗਸ ਤੋਂ ਪ੍ਰਭਾਵਿਤ ਹੋ ਸਕਦੇ ਹਨ।  ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਕਾਲ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜੋ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ ਜਦੋਂਕਿ ਡਾ. ਜਸਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਡਾਕਟਰ ਵਿੰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ੁਮਲੇਬਾਜੀ ਕਰਨ ਲੱਗੇ ਹਨ।

ਇਹ ਵੀ ਪੜ੍ਹੋ: ਪੰਜਾਬ ’ਚ 6 ਸਾਲਾਂ ਤੋਂ ਘੱਟ ਉਮਰ ਦੀਆਂ ਸਿਰਫ਼ 76 ਫ਼ੀਸਦੀ ਬੱਚੀਆਂ ਜਾ ਰਹੀਆਂ ਨੇ ਸਕੂਲ

ਇਕ ਪਾਸੇ ਮੁੱਖ ਮੰਤਰੀ ਪੂਰੇ ਪਿੰਡ ਵੱਲੋਂ ਟੀਕਾ ਲਗਵਾਉਣ ’ਤੇ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦੇ ਹਨ, ਜਦਕਿ ਪੰਜਾਬ ਸਰਕਾਰ ਕੋਲ ਤਾਂ ਟੀਕੇ ਦੀ ਲੋੜੀਂਦੀ ਮਾਤਰਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੰਭੀਰ ਹੁੰਦੀ ਤਾਂ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਘੱਟ ਹੁੰਦੀ। ਡਾ. ਸ਼ਿਵ ਦਿਆਲ ਮਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ 18-44 ਉਮਰ ਲਈ ਦਿੱਲੀ ਦੀ ਤਰ੍ਹਾਂ ਟੀਕਾ ਮੁਫ਼ਤ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਅੰਦਰੁਨੀ ਝਗੜੇ ਕਾਰਨ ਇਸ ਵਲ ਬੇ ਧਿਆਨ ਹੋ ਗਈ ਹੈ। ਟੀਕਾ ਸੈਂਟਰਾ ਦੇ ਬਾਹਰ ਭੀੜ ਰੋਕਣੀ ਜ਼ਰੂਰੀ ਹੈ। 

ਇਹ ਵੀ ਪੜ੍ਹੋ: ਜਲੰਧਰ: ਧੀ ਨੂੰ ਜਨਮ ਦੇਣ ਦੇ ਬਾਅਦ ਦੁਨੀਆ ਨੂੰ ਛੱਡ ਗਈ ਮਾਂ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਵੱਡੇ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News