ਅੰਮ੍ਰਿਤਸਰ ਦੇ ਹੋਟਲ ''ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ ''ਤੇ ਚਲਾਤੀਆਂ ਗੋਲੀਆਂ (ਵੀਡੀਓ)

Saturday, Jan 13, 2024 - 06:35 PM (IST)

ਅੰਮ੍ਰਿਤਸਰ ਦੇ ਹੋਟਲ ''ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ ''ਤੇ ਚਲਾਤੀਆਂ ਗੋਲੀਆਂ (ਵੀਡੀਓ)

ਅੰਮ੍ਰਿਤਸਰ (ਵੈੱਬ ਡੈਸਕ)- ਪੰਜਾਬ ਪੁਲਸ ਅਤੇ ਜੰਮੂ-ਕਸ਼ਮੀਰ ਦੀ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੀਤੀ ਦੇਰ ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ 'ਚ ਪੰਜਾਬ ਪੁਲਸ ਅਤੇ ਜੰਮੂ ਪੁਲਸ ਰੇਡ ਕਰਨ ਪਹੁੰਚੀ ਤਾਂ ਤਿੰਨ ਨੌਜਵਾਨਾਂ ਵੱਲੋਂ ਪੁਲਸ 'ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਪੁਲਸ ਰਾਹੁਲ ਨਾਂ ਦੇ ਮੁਲਜ਼ਮ ਦੀ ਭਾਲ 'ਚ ਸੀ, ਜੋ ਜਲੰਧਰ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਸ਼ਹੀਦ ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਇਕ ਕਰਮਚਾਰੀ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਪੁਲਸ ਹੋਟਲ ਅੰਦਰ ਆਈ ਅਤੇ ਉਨ੍ਹਾਂ ਨੇ ਤਸਵੀਰ ਦਿਖਾ ਕੇ ਨੌਜਵਾਨ ਬਾਰੇ ਪੁੱਛਿਆ ਤਾਂ ਨੌਜਵਾਨ ਦੀ ਪਛਾਣ ਹੋ ਗਈ। ਕਰਮਚਾਰੀ ਨੇ ਪੁਲਸ ਨੂੰ ਦੱਸਿਆ ਕਿ ਰਾਹੁਲ ਨਾਲ ਦੋ ਹੋਰ ਨੌਜਵਾਨ ਹੋਲਟ 'ਚ ਠਹਿਰੇ ਹੋਏ ਹਨ ਅਤੇ ਰਾਹੁਲ ਪਹਿਲਾਂ ਵੀ ਉਨ੍ਹਾਂ ਦੇ ਹੋਲਟ 'ਚ ਰਹਿਣ ਲਈ ਆਉਂਦਾ ਹੈ। ਇਸ ਉਪਰੰਤ ਪੁਲਸ ਨੇ ਜਦੋਂ ਨੌਜਵਾਨਾਂ ਦੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਉਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ 'ਚ ਇਕ ਪੁਲਸ ਵਾਲਾ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ  ਮੌਸਮ ਵਿਭਾਗ ਦਾ ਰੈੱਡ ਅਲਰਟ, ਗੁਰੂ ਨਗਰੀ ’ਚ ਲੋਹੜੀ ਮੌਕੇ ਸ਼ਾਮ ਨੂੰ ਤਾਪਮਾਨ 1 ਡਿਗਰੀ ਤੱਕ ਹੋਣ ਦੀ ਸੰਭਾਵਨਾ

ਇਸ ਦੌਰਾਨ ਪੁਲਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ 'ਚੋਂ ਦੋ ਨੂੰ ਮੌਕੇ 'ਤੇ ਕਾਬੂ ਲਿਆ ਗਿਆ ਹੈ ਅਤੇ ਇਕ ਮੁਲਜ਼ਮ ਭੱਜਣ 'ਚ ਕਾਮਯਾਬ ਹੋ ਗਿਆ। ਪੁਲਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ 'ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ 1 ਪਿਸਤੌਲ ਅਤੇ 5 ਜਿੰਦਾ ਰੋਂਦ ਅਤੇ ਦੋ ਚੱਲੇ ਹੋਏ ਖੋਲ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਲੋਹੜੀ ਮੌਕੇ ਛਿੜੀ ਕੰਬਣੀ, ਸ਼ਿਮਲਾ ਤੇ ਡਲਹੌਜ਼ੀ ਨਾਲੋਂ ਵੀ ਠੰਡਾ ਰਿਹਾ ਗੁਰਦਾਸਪੁਰ, ਇਨ੍ਹਾਂ ਸ਼ਹਿਰਾਂ ਲਈ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News